International

ਕਿ੍ਰਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਪੁਲੀਸ ਪੱਬਾਂ ਭਾਰ

ਸਰੀ – ਕਿ੍ਰਸਮਸ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਦੀ ਕਾਰਾਬਨੇਰੀ ਪੁਲੀਸ ਵਿਭਾਗ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੱਬਾਂ ਭਾਰ ਹੋ ਕੇ ਹਰ ਪਾਸੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜਰ ਬੀਤੇ ਦਿਨੀ ਉੱਤਰੀ ਇਟਲੀ ਦੇ ਬਰੇਸੀਆ ਸ਼ਹਿਰ ਤੋ ਦੋ ਅੱਤਵਾਦੀ ਗਿਰੋਹਾਂ ਦੇ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ ਸੀ ਕਿ ਹੁਣ ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਤੋ ਚੈਕਿੰਗ ਦੌਰਾਨ 11 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀ ਵੀ ਸ਼ਾਮਿਲ ਹਨ।ਇਨ੍ਹਾਂ ’ਤੇ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ ਪੁਲੀਸ ਵਲੋਂ ਹਰ ਪਾਸੇ ਨਿਗਰਾਨੀ ਰੱਖੀ ਜਾ ਰਹੀ ਹੈ, ਅਤੇ ਸ਼ੱਕ ਦੇ ਅਧਾਰ ’ਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ’ਚ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ। ਕਿਉਂਕਿ ਪਿਛਲੇ ਬੀਤੇ ਮਹੀਨਿਆਂ ਤੋਂ ਇਟਲੀ ’ਚ ਅਪਰਾਧਿਕ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਿਰੋਹਾਂ ਨੂੰ ਬਹੁਤ ਮੁਸਤੈਦ ਅਤੇ ਗੁਪਤ ਢੰਗ ਨਾਲ ਸਰਚ ਔਪਰੇਸ਼ਨ ਤਹਿਤ ਕਾਬੂ ਕੀਤਾ।ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਦੇ ਨੇੜੇ ਵੱਧ ਰਹੇ ਅਪਰਾਧਿਕ ਮਾਮਲਿਆਂ ਦੇ ਮੱਦੇਨਜਰ ਜਸੂਸੀ ਕੁੱਤਿਆਂ ਦੀ ਸਹਾਇਤਾ ਨਾਲ ਚੱਪੇ-ਚੱਪੇ ਦੀ ਤਲਾਸ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਰੋਮ ਦਾ ਰੇਲਵੇ ਟਰਮੀਨਲ ਪਹਿਲਾਂ ਹੀ ਲੁੱਟਾਂ ਖੋਹਾਂ ਹੋਣ ਕਰ ਕੇ ਚਰਚਾ ’ਚ ਹੈ ਕਿਉਂਕਿ ਇਸ ਇਲਾਕੇ ’ਚ ਨਿੱਕੀਆਂ ਮੋਟੀਆਂ ਵਾਰਦਾਤਾਂ ਹੋਣਾ ਆਮ ਹੀ ਮੰਨਿਆ ਜਾਂਦਾ ਹੈ। ਭਾਵੇਂ ਇਸ ਜਗ੍ਹਾ ਅਤੇ ਪੁਲੀਸ ਵਿਭਾਗ ਦੇ ਕਰਮਚਾਰੀ ਸਿਵਲ ਵਰਦੀ ’ਚ ਆਮ ਹੀ ਘੁੰਮਦੇ ਰਹਿੰਦੇ ਹਨ, ਪਰ ਅਪਰਾਧ ਕਰਨ ਵਾਲੇ ਇਨ੍ਹਾਂ ਦੇ ਅੱਖ ਝਪੱਕਦਿਆਂ ਹੀ ਅਪਰਾਧ ਕਰ ਕੇ ਰਫ਼ੂ ਚੱਕਰ ਹੋ ਜਾਂਦੇ ਹਨ।

Related posts

ਬਰਤਾਨੀਆ ’ਚ ਇਕ ਦਿਨ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਆਏ

Bunty

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

admin

ਇਜ਼ਰਾਈਲੀ ਹਮਲਿਆਂ ਕਾਰਣ ਗਾਜ਼ਾ ਸ਼ਹਿਰ ਦੇ ਹਸਪਤਾਲ ਢਹਿਣ ਦੀ ਕਗਾਰ ‘ਤੇ !

admin