India

ਵਿਰੋਧੀ ਸਾਂਸਦਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ, ਉਸ ਤੇ ਨਹੀਂ ਹੋ ਰਹੀ ਚਰਚਾ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਨਕਲ ਕੀਤੇ ਜਾਣ ਨਾਲ ਸੰਬੰਧਤ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ ਗਿਆ ਪਰ ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੰਸਦ ਕੰਪਲੈਕਸ ’ਚ ਉਨ੍ਹਾਂ ਦੀ, ਤਿ੍ਰਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਵਲੋਂ ਨਕਲ ਉਤਾਰੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉੱਚ ਸਦਨ ’ਚ ਕਿਹਾ ਕਿ ਸੰਸਦ ਕੰਪਲੈਕਸ ’ਚ ਉਨ੍ਹਾਂ ਦੀ ਨਕਲ ਉਤਾਰ ਕੇ ਕਿਸਾਨ ਸਮਾਜ ਅਤੇ ਉਨ੍ਹਾਂ ਦੀ ਜਾਤੀ (ਜਾਟ) ਦਾ ਅਪਮਾਨ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ,’’ਅਪਮਾਨ ਕਿਸ ਨੇ ਕੀਤਾ, ਕਿਵੇਂ ਕੀਤਾ? ਉੱਥੇ ਸੰਸਦ ਮੈਂਬਰ ਬੈਠੇ ਸਨ, ਮੈਂ ਉਨ੍ਹਾਂ ਦਾ ਵੀਡੀਓ ਲਿਆ। ਮੇਰਾ ਵੀਡੀਓ ਮੇਰੇ ਫ਼ੋਨ ’ਚ ਹੀ ਹੈ। ਮੀਡੀਆ ਦਿਖਾ ਰਿਹਾ ਹੈ, ਮੀਡੀਆ ਕਹਿ ਰਿਹਾ ਹੈ, ਮੋਦੀ ਜੀ ਕਹਿ ਰਹੇ ਹਨ, ਕਿਸੇ ਹੋਰ ਨੇ ਕੁਝ ਨਹੀਂ ਕਿਹਾ।’’ ਉਨ੍ਹਾਂ ਨੇ ਦੁਖ ਜਤਾਉਂਦੇ ਹੋਏ ਇਹ ਵੀ ਕਿਹਾ,’’ਸਾਡੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ, ਉਸ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਅਡਾਨੀ ਜੀ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ, ਰਾਫੇਲ ’ਤੇ ਫਰਾਂਸ ਨੇ ਕਿਹਾ ਹੈ ਕਿ ਜਾਂਚ ਦੀ ਮਨਜ਼ੂਰੀ ਨਹੀਂ ਮਿਲ ਰਹੀ ਹੈ, ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਬੇਰੁਜ਼ਗਾਰੀ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਸਾਡੇ ਸੰਸਦ ਮੈਂਬਰ ਦੁਖ਼ੀ ਹਨ, ਉੱਥੇ ਬੈਠੇ ਹਨ, ਉਸ ਨੂੰ ਲੈ ਕੇ ਤੁਸੀਂ ਚਰਚਾ ਕਰ ਰਹੇ ਹੋ।’’

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਕਰਨਾਟਕ: ਕਾਂਗਰਸ ਵੱਲੋਂ ਰਾਜਪਾਲ ਥਾਵਰ ਚੰਦ ਗਹਿਲੋਤ ਖ਼ਿਲਾਫ਼ ਮੁਜ਼ਾਹਰਾ

Bunty

ਆਬਕਾਰੀ ਨੀਤੀ ਮਾਮਲਾ ਅਦਾਲਤ ਨੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਜਨਵਰੀ ਤਕ ਵਧਾਈ

Bunty