India

ਦੇਸ਼ ’ਚ ਕੋਰੋਨਾ ਦੇ 628 ਨਵੇਂ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4,054 ਹੋਈ

ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 628 ਨਵੇਂ ਮਾਮਲੇ ਆਏ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 4,054 ਹੋ ਗਈ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੇਰਲ ’ਚ ਸੰਕਰਮਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਨਾਲ, ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,33,334 ਹੋ ਗਈ। ਦੇਸ਼ ’ਚ ਮੌਜੂਦਾ ਸਮੇਂ ਪੀੜਤਾਂ ਦੀ ਗਿਣਤੀ 4,50,09,248 ਹੈ।
ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ ਬੀਮਾਰੀ ਤੋਂ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 4,44,71,860 ਹੋ ਗਈ, ਜਦੋਂ ਕਿ ਰੋਗ ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਮੌਤ ਦਰ 1.19 ਫ਼ੀਸਦੀ ਹੈ। ਮੰਤਰਾਲਾ ਦੀ ਵੈੱਬਸਾਈਟ ਅਨੁਸਾਰ ਕੋਰੋਨਾ ਰੋਕੂ ਟੀਕਿਆਂ ਦੀਆਂ ਹੁਣ ਤੱਕ 220.67 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Related posts

2 ਅਕਤੂਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਵੇਗੀ ਦੇਸ਼ ਵਿਆਪੀ ‘ਭਾਰਤ ਜੋੜੋ ਯਾਤਰਾ’, ਕਾਂਗਰਸ ਪਾਰਟੀ ਨੇ ਬੁਲਾਈ ਮੀਟਿੰਗ

Bunty

ਭੜਕਾਊ ਭਾਸ਼ਣ ਮਾਮਲੇ ‘ਚ ਨੇਤਾਵਾਂ ‘ਤੇ FIR ਦਰਜ ਕਰਨ ਦੀ ਮੰਗ, ਸੋਨੀਆ-ਰਾਹੁਲ ਨੇ ਕੀਤਾ ਵਿਰੋਧ

Bunty

ਭਾਰਤ ’ਚ ਸੀ.ਓ.ਪੀ.33 ਦੀ ਮੇਜ਼ਬਾਨੀ ਦਾ ਪੀ.ਐਮ. ਵੱਲੋਂ ਪ੍ਰਸਤਾਵ ਅਸੀਂ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹਾਂ: ਮੋਦੀ

Bunty