International

ਦੱਖਣੀ ਅਫ਼ਰੀਕਾ ਨੇ ਇਜ਼ਰਾਈਲ ਖ਼ਿਲਾਫ਼ ਕੌਮਾਂਤਰੀ ਅਦਾਲਤ ’ਚ ਦਰਜ ਕਰਵਾਇਆ ‘ਨਸਲਕੁਸ਼ੀ’ ਦਾ ਮੁਕੱਦਮਾ

ਹੇਗ – ਦੱਖਣੀ ਅਫਰੀਕਾ ਨੇ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵਿੱਚ ਕੇਸ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਮੁਹਿੰਮ ਨਸਲਕੁਸ਼ੀ ਦੇ ਬਰਾਬਰ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਇਸ ਮਾਮਲੇ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਸੰਕਲਪ ਜਤਾਇਆ ਹੈ। ਦੱਖਣੀ ਅਫ਼ਰੀਕਾ ਨੇ 84 ਪੰਨਿਆਂ ਦੀ ਪਟੀਸ਼ਨ ਵਿੱਚ ਕਿਹਾ ਹੈ ਕਿ ਇਜ਼ਰਾਈਲ ਦੀ ਕਾਰਵਾਈ ਨਸਲਕੁਸ਼ੀ ਦੀ ਕਿਸਮ ਦੀ ਹੈ ਕਿਉਂਕਿ ਇਸਦੇ ਪਿੱਛੇ ਇਰਾਦਾ ਗਾਜ਼ਾ ਵਿੱਚ ਫਲਸਤੀਨ ਦੇ ਵੱਡੇ ਹਿੱਸੇ ਨੂੰ ਤਬਾਹ ਕਰਨਾ ਹੈ। ਪਟੀਸ਼ਨ ਵਿੱਚ ਅੰਤਰਰਾਸ਼ਟਰੀ ਅਦਾਲਤ ਨੂੰ ਇਹ ਐਲਾਨ ਕਰਨ ਦੀ ਬੇਨਤੀ ਕੀਤੀ ਗਈ ਹੈ ਕਿ ਇਜ਼ਰਾਈਲ ਨੇ ਨਸਲਕੁਸ਼ੀ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਅਤੇ ਲਗਾਤਾਰ ਉਲੰਘਣਾ ਕਰ ਰਿਹਾ ਹੈ। ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਮੁੜ ਇਮਾਰਤਾਂ ਦਾ ਮੁੜ ਨਿਰਮਾਣ ਕਰੇ, ਜਿਨ੍ਹਾਂ ਨੂੰ ਉਸ ਨੇ ਤਬਾਹ ਕੀਤਾ ਹੈ।

Related posts

ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਹੁਰਮਤੀ, ਟੰਗ ਦਿਤਾ ਫ਼ਲਸਤੀਨੀ ਝੰਡਾ

Bunty

ਪ੍ਰਧਾਨ ਮੰਤਰੀ ਸੰਯੁਕਤ ਰਾਜ ਅਮਰੀਕਾ ਦੇ ਉਪ-ਰਾਸ਼ਟਰਪਤੀ ਨਾਲ !

admin

ਯੂਕਰੇਨ ਦੇ ਕੀਵ ਓਬਲਾਸਟ ‘ਚ 900 ਲੋਕਾਂ ਦੀ ਸਮੂਹਿਕ ਕਬਰ ਮਿਲੀ, ਰੂਸ ‘ਤੇ ਪੰਜ ਲੱਖ ਯੂਕਰੇਨੀਆਂ ਨੂੰ ਜ਼ਬਰਦਸਤੀ ਲਿਜਾਣ ਦਾ ਦੋਸ਼

Bunty