India

ਬੰਗਾਲ ’ਚ ਸੀ.ਏ.ਏ. ਲਾਗੂ ਨਹੀਂ ਹੋਣ ਦਿਆਂਗੀ: ਮਮਤਾ

ਰਾਏਗੰਜ (ਪੱਛਮੀ ਬੰਗਾਲ) – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀ.ਏ.ਏ. ਮਾਮਲੇ ਨੂੰ ਚੁੱਕਣ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਵਨ ਕਾਲ ਦੌਰਾਨ ਰਾਜ ਵਿੱਚ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗੀ। ਉੱਤਰ ਦੀਨਾਜਪੁਰ ਜ਼ਿਲ੍ਹੇ ਦੇ ਰਾਏਗੰਜ ਵਿਖੇ ਜਨਤਕ ਵੰਡ ਪ੍ਰੋਗਰਾਮ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਾਗਰਿਕਤਾ (ਸੋਧ) ਕਾਨੂੰਨ ਜਾਂ ਸੀ.ਏ.ਏ. ਦੇ ਮੁੱਦੇ ਨੂੰ ਜਾਣਬੁੱਝ ਕੇ ਚੁੱਕਿਆ ਹੈ। ਉਨ੍ਹਾਂ ਕਿਹਾ,‘ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਇਸ ਨੂੰ ਪੱਛਮੀ ਬੰਗਾਲ ਵਿੱਚ ਲਾਗੂ ਨਹੀਂ ਹੋਣ ਦੇਵਾਂਗੀ।’

Related posts

ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇ ਕੇ ਮੁਆਵਜ਼ਾ ਤੇ ਨੌਕਰੀਆਂ ਵੀ ਦਿੱਤੀਆਂ ਜਾਣ : ਰਾਹੁਲ ਗਾਂਧੀ

Bunty

ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤ ਦੀ ਪਹਿਲੀ ਇਤਿਹਾਸਕ ਹਾਈਡ੍ਰੋਜਨ ਟਰੇਨ ਦੇਸ਼ ਨੂੰ ਸਮਰਪਿਤ !

admin

ਮਿਜ਼ੋਰਮ ’ਚ 1000 ਤੋਂ ਵੱਧ ਪੁਲਿਸ ਮੁਲਾਜ਼ਮ ਵੋਟ ਪਾਉਣ ਤੋਂ ਵਾਂਝੇ, ਗਿਣਤੀ ਤੋਂ ਪਹਿਲਾਂ ਵੋਟ ਪਾਉਣ ਦੇਣ ਦੀ ਅਪੀਲ

Bunty