India

ਕਈ ਸੂਬਿਆਂ ’ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀ

ਨਵੀਂ ਦਿੱਲੀ – ਦੇਸ਼ ਦੇ ਕਈ ਸੂਬਿਆਂ ਵਿਚ ਭਿਆਨਕ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ। ਓਡੀਸ਼ਾ, ਝਾਰਖੰਡ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਆਉਣ ਵਾਲੇ ਦਿਨਾਂ ਵਿਚ ਹੀਟਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਓਡੀਸ਼ਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ ਵਿਚ ਤਾਪਮਾਨ 41 ਡਿਗਰੀ ਨੂੰ ਪਾਰ ਕਰ ਚੁੱਕਾ ਹੈ। ਉੱਥੇ ਹੀ ਓਡੀਸ਼ਾ ਵਿਚ ਅੱਜ ਤੋਂ ਤਿੰਨ ਦਿਨਾਂ ਤੱਕ ਸਕੂਲਾਂ ਨੂੰ ਬੰਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲ ਅਤੇ ਸਮੂਹਿਕ ਸਿੱਖਿਆ ਵਿਭਾਗ ਨੇ ਇਕ ਪ੍ਰੈੱਸ ਜਾਣਕਾਰੀ ਵਿਚ ਕਿਹਾ ਕਿ ਸਰਕਾਰ ਨੇ ਮੌਜੂਦਾ ਭਿਆਨਕ ਗਰਮੀ ਅਤੇ ਦਿਨ ਦੇ ਤਾਪਮਾਨ ਵਿਚ ਵਾਧੇ ਨੂੰ ਵੇਖਦੇ ਹੋਏ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਮੇਤ ਸਾਰੇ ਸਕੂਲ ਤਿੰਨ ਦਿਨ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਪੂਰਵ ਅਨੁਮਾਨ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਕਈ ਥਾਵਾਂ ’ਤੇ ਤਾਪਮਾਨ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧਣ ਦਾ ਅਨੁਮਾਨ ਹੈ।ਆਈ.ਐਮ.ਡੀ. ਨੇ ਕੁਝ ਥਾਵਾਂ ’ਤੇ ਤਾਪਮਾਨ 45 ਡਿਗਰੀ ਸੈਲਸੀਅਸ ਪਾਰ ਜਾਣ ਦਾ ਅਨੁਮਾਨ ਜਤਾਇਆ ਹੈ। ਹਾਲਾਂਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸੋਮਵਾਰ ਨੂੰ 2024 ਵਿਚ ਔਸਤ ਤੋਂ ਵੱਧ ਮਾਨਸੂਨੀ ਮੀਂਹ ਦਾ ਅਨੁਮਾਨ ਲਾਇਆ ਹੈ, ਜੋ ਦੇਸ਼ ਦੇ ਖੇਤੀਬਾੜੀ ਖੇਤਰ ਲਈ ਚੰਗੀ ਖ਼ਬਰ ਹੈ। ਪਿਛਲੇ ਸਾਲ ਅਨਿਯਮਿਤ ਮੌਸਮ ਕਾਰਨ ਖੇਤੀ ਖੇਤਰ ਪ੍ਰਭਾਵਿਤ ਹੋਇਆ ਸੀ। ਪਿ੍ਰਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਵੀਚੰਦਰਨ ਨੇ ਕਿਹਾ ਕਿ ਮਾਨਸੂਨ ਆਮ ਤੌਰ ’ਤੇ 1 ਜੂਨ ਦੇ ਆਲੇ-ਦੁਆਲੇ ਕੇਰਲ ਵਿਚ ਆਉਂਦਾ ਹੈ ਅਤੇ ਸਤੰਬਰ ਦੇ ਮੱਧ ਵਿਚ ਵਾਪਸ ਚੱਲਾ ਜਾਂਦਾ ਹੈ। ਇਸ ਸਾਲ ਔਸਤ ਮੀਂਹ 106 ਫ਼ੀਸਦੀ ਹੋਣ ਦੀ ਉਮੀਦ ਹੈ।

Related posts

ਅੱਜ ਸ਼ਾਮ ਮਿਊਨਿਖ ਵਿੱਚ ਇੱਕ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਮੋਦੀ

Bunty

ਸ਼ਿਵ ਸੈਨਾ ‘ਤੇ ਕਿਸ ਦਾ ਅਧਿਕਾਰ’, ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਸ ‘ਤੇ ਫ਼ੈਸਲਾ ਲੈਣ ਤੋਂ ਰੋਕਿਆ

Bunty

ਨਿਰਦੋਸ਼ਾਂ ਦਾ ਖੂਨ ਵਹਾਉਣ ਨਾਲ ਵੱਡੀ ਤਬਾਹੀ ਹੁੰਦੀ ਹੈ: ਪ੍ਰਧਾਨ ਮੰਤਰੀ ਮੋਦੀ

admin