ਵਾਸ਼ਿੰਗਟਨ – ਅਮਰੀਕਾ ਵਿਖੇ ਰਹਿ ਰਹੇ ਭਾਰਤੀ ਭਾਈਚਾਰੇ ਲਈ ਚੰਗੀ ਖ਼ਬਰ ਹੈ। ਨਿਊ ਯੌਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਭਾਰਤ ਦੀ ਯਾਤਰਾ ਵਿੱਚ ਮਦਦ ਅਤੇ ਸਹੂਲਤ ਲਈ, ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਖੁੱਲ੍ਹਾ ਰਹੇਗਾ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਨਿਊ ਯੌਰਕ ਵਿੱਚ ਭਾਰਤੀ ਵਣਜ ਦੂਤਘਰ ਨੇ ਐਮਰਜੈਂਸੀ ਲੋੜਾਂ ਲਈ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣ ਦਾ ਐਲਾਨ ਕੀਤਾ ਹੈ। ਇਹ 10 ਮਈ ਤੋਂ ਛੁੱਟੀਆਂ ਦੌਰਾਨ ਦੁਪਹਿਰ 2 ਵਜੇ ਤੋਂ ਸਾਮ 4 ਵਜੇ ਤਕ ਖੁੱਲ੍ਹਾ ਰਹੇਗਾ। ਇੱਕ ਹੈੱਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਮਿਆਦ ਦੌਰਾਨ ਕੋਈ ਨਿਯਮਿਤ ਕੰਮ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ।
ਨਿਊ ਯੌਰਕ ’ਚ ਰਹਿਣ ਵਾਲੇ ਭਾਰਤੀਆਂ ਲਈ ਹੁਣ ਐਮਰਜੈਂਸੀ ਲੋੜਾਂ ਲਈ ਛੁੱਟੀਆਂ ਦੌਰਾਨ ਵੀ ਦੂਤਘਰ ਖੁੱਲ੍ਹਾ ਰਹੇਗਾ। ਨਿਊ ਯੌਰਕ ਸਥਿਤ ਭਾਰਤੀ ਕੌਂਸਲੇਟ ਨੇ ਛੁੱਟੀਆਂ ਦੌਰਾਨ ਦਫ਼ਤਰ ਖੋਲ੍ਹਣ ਦੀ ਜਾਣਕਾਰੀ ਦਿੱਤੀ। ਪਰ ਇਹ ਸਿਰਫ਼ ਐਮਰਜੈਂਸੀ ਕੰਮਾਂ ਲਈ ਹੀ ਖੁੱਲ੍ਹੇਗਾ। 10 ਮਈ ਤੋਂ ਸਾਰੀਆਂ ਛੁੱਟੀਆਂ ਵਾਲੇ ਦਿਨ ਦੂਤਾਵਾਸ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਖੁੱਲ੍ਹਾ ਰਹੇਗਾ। ਪਰ ਇਹ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਹੋਵੇਗਾ। ਇਸਦੇ ਲਈ ਉਸ ਨੇ ਇੱਕ ਐਮਰਜੈਂਸੀ ਹੈੱਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਤੁਸੀਂ +1-917-815-7066 ’ਤੇ ਕਾਲ ਕਰ ਕੇ ਲੋੜੀਂਦੀ ਮਦਦ ਪ੍ਰਾਪਤ ਕਰ ਸਕਦੇ ਹੋ। ਇਸ ਦਾ ਮਕਸਦ ਉਨ੍ਹਾਂ ਕੰਮਾਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਅਗਲੇ ਦਿਨ ਤਕ ਟਾਲਿਆ ਨਹੀਂ ਜਾ ਸਕਦਾ। ਇਸ ਵਿੱਚ ਐਮਰਜੈਂਸੀ ਵੀਜ਼ਾ, ਐਮਰਜੈਂਸੀ ਸਰਟੀਫ਼ਿਕੇਟ ਅਤੇ ਉਸੇ ਦਿਨ ਭੇਜੇ ਗਏ ਕਿਸੇ ਦੇ ਮ੍ਰਿਤਕ ਸਰੀਰ ਦੀ ਆਵਾਜਾਈ ਲਈ ਯਾਤਰਾ ਦਸਤਾਵੇਜ਼ ਸ਼ਾਮਲ ਹਨ। ਕੌਂਸਲੇਟ ਨੇ ਦੱਸਿਆ ਕਿ ਐਮਰਜੈਂਸੀ ਵੀਜ਼ਾ ਲਈ ਐਮਰਜੈਂਸੀ ਸੇਵਾ ਫ਼ੀਸ ਲਈ ਜਾਵੇਗੀ।