India

ਅਗਲੇ 6 ਮਹੀਨਿਆਂ ਦੌਰਾਨ ਦੇਸ਼ ’ਚ ਆਵੇਗਾ ਵੱਡਾ ਸਿਆਸੀ ਭੂਚਾਲ : ਮੋਦੀ

ਕੋਲਕਾਤਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬੰਗਾਲ ’ਚ ਆਪਣੀ ਆਖਰੀ ਜਨ ਸਭਾ ’ਚ ਵਿਰੋਧੀ ਧਿਰ ‘ਇੰਡੀਆ’ ਗਠਜੋੜ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 4 ਜੂਨ ਤੋਂ ਬਾਅਦ ਅਗਲੇ ਛੇ ਮਹੀਨਿਆਂ ’ਚ ਦੇਸ਼ ’ਚ ਵੱਡਾ ਸਿਆਸੀ ਭੂਚਾਲ ਆਉਣ ਵਾਲਾ ਹੈ। ਪਰਿਵਾਰ ਆਧਾਰਿਤ ਪਾਰਟੀਆਂ ਆਪਣੇ ਆਪ ਹੀ ਟੁੱਟ ਜਾਣਗੀਆਂ। ਉਨ੍ਹਾਂ ਦੇ ਵਰਕਰ ਵੀ ਹੁਣ ਥੱਕ ਚੁੱਕੇ ਹਨ। ਉਹ ਇਹ ਵੀ ਦੇਖ ਰਹੇ ਹਨ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਅਤੇ ਇਹ ਪਾਰਟੀਆਂ ਕਿੱਧਰ ਨੂੰ ਜਾ ਰਹੀਆਂ ਹਨ। ਮਥੁਰਾਪੁਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ, ਪੀਐਮ ਨੇ ਘੁਸਪੈਠ ਨੂੰ ਲੈ ਕੇ ਟੀ.ਐੱਮ.ਸੀ. ਨੂੰ ਘੇਰਿਆ ਅਤੇ ਕਿਹਾ ਕਿ ਟੀ.ਐੱਮ.ਸੀ. ਬੰਗਾਲ ਦੀਆਂ ਸਰਹੱਦਾਂ ਤੋਂ ਬੇਕਾਬੂ ਘੁਸਪੈਠ ਦੀ ਇਜਾਜ਼ਤ ਦੇ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ। ਘੁਸਪੈਠੀਆਂ ਨੇ ਤੁਹਾਡੇ ਅਧਿਕਾਰਾਂ ਅਤੇ ਜ਼ਮੀਨ ਜਾਇਦਾਦ ’ਤੇ ਕਬਜ਼ਾ ਕਰ ਲਿਆ ਹੈ। ਬੰਗਾਲ ਦੇ ਸਰਹੱਦੀ ਖੇਤਰਾਂ ਵਿੱਚ ਜਨਸੰਖਿਆ ਬਦਲ ਗਈ ਹੈ। ਇਸ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ। ਪੀਐਮ ਨੇ ਕਿਹਾ ਕਿ ਟੀਐਮਸੀ ਬੰਗਾਲ ਵਿੱਚ ਗ਼ੈਰ-ਕਾਨੂੰਨੀ ਘੁਸਪੈਠੀਆਂ ਨੂੰ ਵਸਾਉਣਾ ਚਾਹੁੰਦੀ ਹੈ ਪਰ ਮਟੁਆ ਸ਼ਰਨਾਰਥੀਆਂ ਨੂੰ ਨਹੀਂ ਰਹਿਣ ਦੇਣਾ ਚਾਹੁੰਦੀ। ਟੀ.ਐੱਮ.ਸੀ. ਵੋਟ ਬੈਂਕ ਨੂੰ ਖੁਸ਼ ਕਰਨ ਲਈ ਸੀਏਏ ਦਾ ਵਿਰੋਧ ਕਰ ਰਹੀ ਹੈ। ਪੀਐਮ ਨੇ ਕਿਹਾ ਕਿ ਹਰ ਸ਼ਰਨਾਰਥੀ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ, ਇਹ ਮੋਦੀ ਦੀ ਗਾਰੰਟੀ ਹੈ। ਮੋਦੀ ਨੇ ਕਿਹਾ ਕਿ ਹੁਣ ਟੀਐਮਸੀ ਸਰਕਾਰ ਨੇ ਤੁਸ਼ਟੀਕਰਨ ਲਈ ਦੇਸ਼ ਦੇ ਸੰਵਿਧਾਨ ’ਤੇ ਖੁੱਲ੍ਹੇਆਮ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਾਡੇ ਸੰਵਿਧਾਨ ਨੇ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦਿੱਤਾ ਹੈ ਪਰ ਬੰਗਾਲ ਵਿੱਚ ਉਸ ਰਾਖਵੇਂਕਰਨ ਦੀ ਖੁੱਲ੍ਹੇਆਮ ਲੁੱਟ ਹੋ ਰਹੀ ਹੈ।

Related posts

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਸੋਨੀਆ ਗਾਂਧੀ ਨੇ ਕਿਹਾ, ‘ਨਿਹਸਵਾਰਥ ਕੰਮ’ ਹੀ ਪਾਰਟੀ ਨੂੰ ਸੁਰਜੀਤ ਕਰੇਗਾ

Bunty

SC ਦਾ ਅਹਿਮ ਫ਼ੈਸਲਾ : ਔਰਤ-ਪੁਰਸ਼ ਦਾ ਲੰਬੇ ਸਮੇਂ ਤਕ ਨਾਲ ਰਹਿਣਾ ਵਿਆਹ ਜਿਹਾ, ਜਾਇਦਾਦ ‘ਚ ਔਲਾਦ ਦਾ ਵੀ ਹੱਕ

Bunty

‘ਅਗਨੀਪਥ’ ਯੋਜਨਾ ਭਰਤੀ ‘ਚ ਜਾਤੀ ਸਰਟੀਫਿਕੇਟ ਮੰਗਣ ‘ਤੇ ਮਾਮਲਾ ਭਖਿਆ, ਫ਼ੌਜ ਨੇ ਦਿੱਤਾ ਇਹ ਸਪੱਸ਼ਟੀਕਰਨ

Bunty