India

ਦੇਸ਼ ’ਚ ਝੀਲਾਂ ਦੇ ਪਾਣੀ ਦਾ ਪੱਧਰ ਡਿੱਗ ਕੇ 23 ਫ਼ੀਸਦੀ ਤਕ ਪੁੱਜਾ : ਸੀ.ਡਬਲਿਊ.ਸੀ. ਰਿਪੋਰਟ

ਨਵੀਂ ਦਿੱਲੀ – ਦੇਸ਼ ’ਚ ਭਿਆਨਕ ਗਰਮੀ ਦਰਮਿਆਨ 150 ਪ੍ਰਮੁੱਖ ਜਲ ਭੰਡਾਰ (ਝੀਲਾਂ) ਦੇ ਪਾਣੀ ਦੇ ਪੱਧਰ ’ਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਕੁੱਲ ਭੰਡਾਰਣ ਸਮਰੱਥਾ ਦਾ 23 ਫ਼ੀਸਦੀ ਰਹਿ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਪਾਣੀ ਦੇ ਪੱਧਰ ਦੇ ਮੁਕਾਬਲੇ ਮੌਜੂਦਾ ਪਾਣੀ ਦੇ ਪੱਧਰ ’ਚ 77 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਵਲੋਂ ਜਾਰੀ ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸੀਡਬਲਿਊਸੀ ਦੇ ਅੰਕੜਿਆਂ ਮੁਤਾਬਕ ਝੀਲਾਂ ਦਾ ਮੌਜੂਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਪੱਧਰ ਦੇ ਸਿਰਫ਼ 77 ਫ਼ੀਸਦੀ ਅਤੇ ਆਮ ਪਾਣੀ ਦੇ ਪੱਧਰ ਦਾ 94 ਫ਼ੀਸਦੀ ਹੈ। ਕੇਂਦਰੀ ਜਲ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੀਆਂ 150 ਪ੍ਰਮੁੱਖ ਝੀਲਾਂ ਦੇ ਭੰਡਾਰਣ ਦੀ ਸਥਿਤੀ ਦਾ ਹਫ਼ਤੇਵਾਰੀ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਜਲ ਭੰਡਾਰਾਂ ਵਿਚ ਕੁੱਲ ਮੁਹੱਈਆ ਭੰਡਾਰਣ 41.705 ਅਰਬ ਘਣ ਮੀਟਰ (ਬੀਸੀਐਮ) ਹੈ, ਜੋ ਇਨ੍ਹਾਂ ਇਨ੍ਹਾਂ ਜਲ ਭੰਡਾਰਾਂ ਦੀ ਕੁੱਲ ਭੰਡਾਰਣ ਸਮਰੱਥਾ ਦਾ 23 ਫ਼ੀਸਦੀ ਹੈ। ਸੀਡਬਲਿਊਸੀ ਵੱਲੋਂ ਨਿਗਰਾਨੀ ਕੀਤੇ ਜਾਣ ਵਾਲੇ 150 ਵੱਡੇ ਜਲ ਭੰਡਾਰਾਂ ਦੀ ਕੁੱਲ ਭੰਡਾਰਣ ਸਮਰੱਥਾ 178.784 ਬੀਸੀਐਮ ਹੈ, ਜੋ ਕਿ ਕੁੱਲ ਭੰਡਾਰ ਦਾ ਲਗਭਗ 69.35 ਫ਼ੀਸਦੀ ਹੈ। ਦੇਸ਼ ਦੇ 150 ਜਲ ਭੰਡਾਰਾਂ ’ਚੋਂ 10 ਉੱਤਰੀ ਖੇਤਰਾਂ – ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ’ਚ ਸਥਿਤ ਹਨ ਅਤੇ ਇਨ੍ਹਾਂ ਦੀ ਸਟੋਰੇਜ ਸਮਰੱਥਾ 19.663 ਬੀਸੀਐਮ ਹੈ। ਸੀਡਬਲਿਊਸੀ ਬੁਲੇਟਿਨ ਮੁਤਾਬਕ 16 ਮਈ ਤੋਂ 31 ਮਈ ਦੇ ਹਫ਼ਤੇ ਲਈ, ਇਹ ਘਟ ਕੇ 5.864 ਬੀਸੀਐਮ (ਕੁੱਲ ਸਮਰੱਥਾ ਦਾ 30 ਪ੍ਰਤੀਸ਼ਤ) ’ਤੇ ਆ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ’ਚ ਜਲ ਭੰਡਾਰਣ ਕੁੱਲ ਸਮਰੱਥਾ ਦਾ 38 ਫ਼ੀਸਦੀ ਸੀ। ਸਾਲ ਦੇ ਇਸ ਸਮੇਂ ਆਮ ਜਲ ਭੰਡਾਰਣ 31 ਫ਼ੀਸਦੀ ਹੁੰਦਾ ਹੈ। ਪੂਰਬੀ ਖ਼ੇਤਰ ’ਚ ਆਸਾਮ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤਿ੍ਰਪੁਰਾ, ਨਾਗਾਲੈਂਡ ਤੇ ਬਿਹਾਰ ਵਿਚ ਕੁੱਲ 23 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਜਲ ਭੰਡਾਰਣ ਸਮਰੱਥਾ 20.430 ਬੀਸੀਐਮ ਹੈ। ਕਮਿਸ਼ਨ ਨੇ ਕਿਹਾ ਕਿ ਉਪਲੱਬਧ ਜਲ ਭੰਡਾਰਣ 5.645 ਬੀਸੀਐਮ ਹੈ, ਜੋ ਕੁੱਲ ਸਮਰੱਥਾ ਦਾ 28 ਫ਼ੀਸਦੀ ਹੈ। ਪੱਛਮੀ ਖੇਤਰ-ਗੁਜਰਾਤ ਤੇ ਮਹਾਰਾਸ਼ਟਰ ਵਿਚ ਕੁੱਲ 49 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਭੰਡਾਰਣ ਸਮਰੱਥਾ 37.137 ਬੀਸੀਐਮ ਹੈ। ਇਨ੍ਹਾਂ ਜਲ ਭੰਡਾਰਾਂ ਦਾ ਮੌਜੂਦਾ ਭੰਡਾਰਣ 8.833 ਬੀਸੀਐਮ ਹੈ, ਜੋ ਕੁੱਲ ਸਮਰੱਥਾ ਦਾ 24 ਫ਼ੀਸਦੀ ਹੈ। ਇਹ ਪਿਛਲੇ ਸਾਲ ਦੇ ਫ਼ੀਸਦੀ ਤੋਂ ਘੱਟ ਹੈ ਪਰ ਆਮ ਭੰਡਾਰਣ 23 ਫ਼ੀਸਦੀ ਤੋਂ ਬਿਹਤਰ ਹੈ। ਮੱਧ ਖੇਤਰ- ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ 26 ਜਲ ਭੰਡਾਰ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 48.227 ਬੀਸੀਐਮ ਹੈ। ਮੌਜੂਦਾ ਸਮੇਂ ਵਿਚ ਉਪਲੱਬਧ ਭੰਡਾਰਣ ਸਮਰੱਥਾ 14.046 ਬੀਸੀਐਮ ਹੈ, ਜੋ ਕੁੱਲ ਸਮਰੱਥਾ ਦਾ 29.1 ਫ਼ੀਸਦੀ ਹੈ। ਪਿਛਲੇ ਸਾਲ ਭੰਡਾਰਣ ਸਮਰੱਥਾ 37 ਫ਼ੀਸਦੀ ਸੀ। ਇਨ੍ਹਾਂ ਜਲ ਭੰਡਾਰਾਂ ਦੀ ਆਮ ਭੰਡਾਰਣ ਸਮਰੱਥਾ 29.4 ਫ਼ੀਸਦੀ ਹੁੰਦੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

admin