India

5 ਲੱਖ ਦੇ ਇਨਾਮੀ ਸਮੇਤ 9 ਨਕਸਲੀ ਗਿ੍ਰਫ਼ਤਾਰ

ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 5 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਸਮੇਤ 9 ਨਕਸਲੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਨਕਸਲੀ ਆਈ. ਈ. ਡੀ. ਧਮਾਕਿਆਂ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ। ਇਨ੍ਹਾਂ ਨਕਸਲੀਆਂ ’ਚ ਮੈਡਿਡ ਏਰੀਆ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨਕਸਲੀਆਂ ’ਤੇ ਕਤਲ, ਆਈ. ਈ. ਡੀ. ਦਾ ਧਮਾਕਾ ਕਰਨ , ਸੜਕ ਨੂੰ ਤੋੜਨ, ਪੈਂਫਲੇਟ ਲਾਉਣ ਤੇ ਲੈਵੀ ਦੀ ਵਸੂਲੀ ਆਦਿ ਵਰਗੇ ਕਈ ਗੰਭੀਰ ਦੋਸ਼ ਹਨ।ਕੁਝ ਦਿਨ ਪਹਿਲਾਂ ਥਾਣਾ ਇੰਚਾਰਜ ਫਰਸੇਗੜ੍ਹ ਦੀ ਕਾਰ ’ਚ ਹੋਏ ਆਈ. ਈ. ਡੀ. ਧਮਾਕੇ ਦੀ ਘਟਨਾ ’ਚ ਸ਼ਾਮਲ 5 ਨਕਸਲੀਆਂ ਨੂੰ ਵੀ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨਕਸਲੀਆਂ ’ਤੇ 10-10 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਅਲਾਵਲ ਥਾਣਾ ਖੇਤਰ ਅਧੀਨ ਸੋਨਮਪੱਲੀ-ਬਾਂਡੇਪਾਰਾ ’ਚ ਤਲਾਸ਼ੀ ਦੌਰਾਨ ਨਕਸਲੀਆਂ ਨੂੰ ਧਮਾਕਾਖੇਜ਼ ਸੱਮਗਰੀ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin