India

5 ਲੱਖ ਦੇ ਇਨਾਮੀ ਸਮੇਤ 9 ਨਕਸਲੀ ਗਿ੍ਰਫ਼ਤਾਰ

ਬੀਜਾਪੁਰ – ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 5 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਸਮੇਤ 9 ਨਕਸਲੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਹ ਨਕਸਲੀ ਆਈ. ਈ. ਡੀ. ਧਮਾਕਿਆਂ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁਕੇ ਹਨ। ਇਨ੍ਹਾਂ ਨਕਸਲੀਆਂ ’ਚ ਮੈਡਿਡ ਏਰੀਆ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨਕਸਲੀਆਂ ’ਤੇ ਕਤਲ, ਆਈ. ਈ. ਡੀ. ਦਾ ਧਮਾਕਾ ਕਰਨ , ਸੜਕ ਨੂੰ ਤੋੜਨ, ਪੈਂਫਲੇਟ ਲਾਉਣ ਤੇ ਲੈਵੀ ਦੀ ਵਸੂਲੀ ਆਦਿ ਵਰਗੇ ਕਈ ਗੰਭੀਰ ਦੋਸ਼ ਹਨ।ਕੁਝ ਦਿਨ ਪਹਿਲਾਂ ਥਾਣਾ ਇੰਚਾਰਜ ਫਰਸੇਗੜ੍ਹ ਦੀ ਕਾਰ ’ਚ ਹੋਏ ਆਈ. ਈ. ਡੀ. ਧਮਾਕੇ ਦੀ ਘਟਨਾ ’ਚ ਸ਼ਾਮਲ 5 ਨਕਸਲੀਆਂ ਨੂੰ ਵੀ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨਕਸਲੀਆਂ ’ਤੇ 10-10 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਅਲਾਵਲ ਥਾਣਾ ਖੇਤਰ ਅਧੀਨ ਸੋਨਮਪੱਲੀ-ਬਾਂਡੇਪਾਰਾ ’ਚ ਤਲਾਸ਼ੀ ਦੌਰਾਨ ਨਕਸਲੀਆਂ ਨੂੰ ਧਮਾਕਾਖੇਜ਼ ਸੱਮਗਰੀ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ।

Related posts

ਚੋਣਾਂ ਦਰਮਿਆਨ ਪੁਲਿਸ ਦੀ ਵੱਡੀ ਕਾਰਵਾਈ, ਸੁਨਿਆਰੇ ਦੇ ਘਰੋਂ 5 ਕਰੋੜ ਦੀ ਨਕਦੀ ਤੇ 3 ਕਿਲੋ ਸੋਨਾ ਜ਼ਬਤ

Bunty

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਮੋਨੂੰ ਨੇ ਕੀਤਾ ਆਤਮ ਸਮਰਪਣ

Bunty

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪਾਕਿ-ਚੀਨ ਨੂੰ ਕਰਾਰਾ ਜਵਾਬ, ਕਿਹਾ – ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ

Bunty