ਢਾਕਾ – ਬੰਗਲਾਦੇਸ਼ ਦੀ ਵਿਸ਼ੇਸ਼ ਅਦਾਲਤ ਨੇ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਅਤੇ 13 ਹੋਰਾਂ ਖ਼ਿਲਾਫ਼ 20 ਲੱਖ ਅਮਰੀਕੀ ਡਾਲਰ ਤੋਂ ਵੱਧ ਦੇ ਗਬਨ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। 83 ਸਾਲਾ ਯੂਨਸ, ਜਿਸ ਨੂੰ 2006 ਵਿੱਚ ਗਰੀਬ ਲੋਕਾਂ, ਖਾਸ ਕਰਕੇ ਔਰਤਾਂ ਦੀ ਮਦਦ ਲਈ ਛੋਟੇ ਕਰਜ਼ਿਆਂ ਦੀ ਸ਼ੁਰੂਆਤ ਕਰਨ ਲਈ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਬੇਕਸੂਰ ਹੋਣ ਦਾ ਦਾਅਵਾ ਕੀਤਾ ਹੈ। ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ। ਫਿਲਹਾਲ ਯੂਨਸ ਜ਼ਮਾਨਤ ’ਤੇ ਬਾਹਰ ਹੈ। ਯੂਨਸ ਅਤੇ ਹੋਰਾਂ ’ਤੇ ‘ਗ੍ਰਾਮੀਣ ਟੈਲੀਕਾਮ’ ਦੇ ਲੇਬਰ ਵੈਲਫੇਅਰ ਫੰਡ ਤੋਂ ਲਗਪਗ 20 ਲੱਖ ਅਮਰੀਕੀ ਡਾਲਰਾਂ ਦੀ ਗਬਨ ਕਰਨ ਦਾ ਦੋਸ਼ ਹੈ।