International

ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ ਜੂਲੀਅਨ ਅਸਾਂਜੇ

ਵਾਸ਼ਿੰਗਟਨ – ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਅਮਰੀਕੀ ਨਿਆਂ ਵਿਭਾਗ ਨਾਲ ਹੋਏ ਸਮਝੌਤੇ ਤਹਿਤ ਇਕ ਗੰਭੀਰ ਦੋਸ਼ ਮੰਨਣਗੇ, ਜਿਸ ਨਾਲ ਗੁਪਤ ਦਸਤਾਵੇਜ਼ ਪ੍ਰਕਾਸ਼ਤ ਕਰਨ ਨਾਲ ਸਬੰਧਤ ਉਸ ਕਾਨੂੰਨੀ ਕੇਸ ਦਾ ਨਿਬੇੜਾ ਹੋ ਜਾਵੇਗਾ, ਜੋ ਕਈ ਮਹਾਂਦੀਪਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨਿਆਂ ਵਿਭਾਗ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ ਅਸਾਂਜੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਮਾਰੀਆਨਾ ਟਾਪੂ ਦੀ ਸੰਘੀ ਅਦਾਲਤ ਵਿੱਚ ਪੇਸ਼ ਹੋਣਗੇ, ਜਿੱਥੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਨਾਲ ਸਬੰਧਤ ਗੈਰ-ਕਾਨੂੰਨੀ ਢੰਗ ਨਾਲ ਗੁਪਤ ਜਾਣਕਾਰੀ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਇਨ੍ਹਾਂ ਨੂੰ ਪ੍ਰਕਾਸ਼ਤ ਕਰਨ ਦੀ ਸਾਜ਼ਿਸ਼ ਰਚਣ ਲਈ ਜਾਸੂਸੀ ਐਕਟ ਦੇ ਤਹਿਤ ਦੋਸ਼ਾਂ ਨੂੰ ਸਵੀਕਾਰ ਕਰਨਗੇ। ਸੂਤਰਾਂ ਮੁਤਾਬਕ ਅਸਾਂਜੇ ਅੱਜ ਦੋਸ਼ੀ ਕਬੂਲ ਕਰਨਗੇ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਦੇ ਆਸਟਰੇਲੀਆ ਪਰਤਣ ਦੀ ਸੰਭਾਵਨਾ ਹੈ। ਇਸ ਕੇਸ ਦੀ ਸੁਣਵਾਈ ਮਾਰੀਆਨਾ ਟਾਪੂ ਵਿੱਚ ਹੋ ਰਹੀ ਹੈ ਕਿਉਂਕਿ ਅਸਾਂਜੇ ਨੇ ਅਮਰੀਕਾ ਦੀ ਯਾਤਰਾ ਕਰਨ ਤੋਂ ਇਨਕਾਰ ਕੀਤਾ ਸੀ ਅਤੇ ਮਾਰੀਆਨਾ ਟਾਪੂ ਦੀ ਅਦਾਲਤ ਆਸਟਰੇਲੀਆ ਦੇ ਨੇੜੇ ਹੈ।
ਸਮਝੌਤੇ ਤਹਿਤ ਅਸਾਂਜੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਨਗੇ ਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਰ ਸਮਾਂ ਨਹੀਂ ਬਿਤਾਉਣਾ ਪਵੇਗਾ। ਉਨ੍ਹਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇਗਾ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin