International

ਸੋਮਾਲੀਆ ਵਿੱਚ ਹੋਟਲ ’ਤੇ ਹਮਲੇ ’ਚ 32 ਵਿਅਕਤੀਆਂ ਦੀ ਮੌਤ ਅਲ-ਸ਼ਬਾਬ ਨੇ ਲਈ ਹਮਲੇ ਦੀ ਜ਼ਿੰਮੇਵਾਰੀ

ਮੋਗਾਦਿਸ਼ੂ (ਸੋਮਾਲੀਆ) – ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਸਾਹਿਲ ’ਤੇ ਸਥਿਤ ਇਕ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ਵਿੱਚ 32 ਵਿਅਕਤੀਆਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਅੱਜ ਦਿੱਤੀ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਹਿ ਅਦਨ ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਸੈਨਿਕ ਦੀ ਮੌਤ ਹੋ ਗਈ ਅਤੇ ਬਾਕੀ ਨਾਗਰਿਕ ਸਨ। ਹਸਨ ਨੇ ਦੱਸਿਆ ਕਿ ਹਮਲੇ ਵਿੱਚ ਇਕ ਹੋਰ ਫੌਜੀ ਜ਼ਖ਼ਮੀ ਵੀ ਹੋਇਆ ਹੈ। ਪ੍ਰਤੱਖਦਰਸੀਆਂ ਮੁਤਾਬਕ ਧਮਾਕੇ ਤੋਂ ਬਾਅਦ ਗੋਲੀਬਾਰੀ ਹੋਈ। ਅਲ-ਕਾਇਦਾ ਦੇ ਪੂਰਬੀ ਅਫਰੀਕਾ ਵਿੱਚ ਸਹਿਯੋਗੀ ਜਥੇਬੰਦੀ ਅਲ-ਸ਼ਬਾਬ ਨੇ ਆਪਣੇ ਰੇਡੀਓ ਰਾਹੀਂ ਕਿਹਾ ਕਿ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ।

Related posts

PM Modi ਪਹੁੰਚੇ ਡੈਨਮਾਰਕ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਖ਼ੁਦ ਏਅਰਪੋਰਟ ‘ਤੇ ਕੀਤਾ ਨਿੱਘਾ ਸਵਾਗਤ

Bunty

ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਨਵੇਂ ਮੰਤਰੀ ਮੰਡਲ ਦਾ ਗਠਨ !

admin

ਸੂਡਾਨ ‘ਚ ਫੌਜੀ ਹਮਲਾ, 15 ਲੋਕਾਂ ਦੀ ਮੌਤ, 20 ਜ਼ਖਮੀ

Bunty