Sport

ਪੈਰਿਸ ਓਲੰਪਿਕ-2024 ਵਿਨੇਸ਼ ਫੋਗਾਟ ਅਯੋਗ ਕਰਾਰ ਦਿੱਤੇ ਜਾਣ ਕਾਰਨ ਫ਼ਾਈਨਲ ’ਚੋਂ ਬਾਹਰ

ਨਵੀਂ ਦਿੱਲੀ – ਵਿਨੇਸ਼ ਫੋਗਾਟ ਓਲੰਪਿਕ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਜਿਸ ਕਾਰਨ 140 ਕਰੋੜ ਭਾਰਤੀਆਂ ਨੂੰ ਝਟਕਾ ਲੱਗਿਆ ਹੈ। ਦਰਅਸਲ, ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ਦੇ ਮਹਿਲਾ ਕੁਸ਼ਤੀ (ਫਰੀਸਟਾਈਲ ) ਮੁਕਾਬਲੇ ਵਿੱਚ ਅਯੋਗ ਠਹਿਰਾਇਆ ਗਿਆ ਹੈ। ਇਸ ਨਾਲ ਉਹ ਨਾ ਸਿਰਫ ਫਾਈਨਲ ਤੋਂ ਬਾਹਰ ਹੋ ਗਈ ਹੈ ਬਲਕਿ ਮੈਡਲ ਤੋਂ ਵੀ ਖੁੰਝ ਗਈ ਹੈ।
ਇੱਕ ਰਿਪੋਰਟ ਮੁਤਾਬਕ ਵਿਨੇਸ਼ ਬੁੱਧਵਾਰ ਸਵੇਰੇ ਗੋਲਡ ਮੈਡਲ ਦੇ ਲਈ ਫਾਈਨਲ ਮੁਕਾਬਲੇ ਤੋਂ ਪਹਿਲਾਂ 50 ਕਿਲੋਗ੍ਰਾਮ ਵਜ਼ਨ ਨੂੰ ਕਾਇਮ ਨਹੀਂ ਰੱਖ ਸਕੀ।ਇਸ ਕਾਰਨ ਉਹ ਨਾ ਸਿਰਫ਼ ਫਾਈਨਲ ’ਚੋਂ ਬਾਹਰ ਹੋ ਗਈ ਸਗੋਂ ਮੈਡਲ ਤੋਂ ਵੀ ਖੁੰਝ ਗਈ। ਇਸ ਸਬੰਧੀ ਜਾਣਕਾਰੀ ਭਾਰਤੀ ਓਲੰਪਿਕ ਸੰਘ ਵੱਲੋਂ ਜਨਤਕ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਪੈਰਿਸ ਓਲੰਪਿਕ ਸਥਾਨ ’ਤੇ ਵਿਨੇਸ਼ ਫੋਗਾਟ ਡੀਹਾਈਡ੍ਰੇਸ਼ਨ ਕਾਰਨ ਅਚਾਨਕ ਬੇਹੋਸ਼ ਹੋ ਗਈ। ਫਿਲਹਾਲ ਉਸ ਨੂੰ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸਨੂੰ ਆਈ.ਵੀ. ਤਰਲ ਪਦਾਰਥ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।ਐਸੋਸੀਏਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਬੁੱਧਵਾਰ ਸਵੇਰੇ ਸੋਨ ਤਗਮੇ ਲਈ ਫਾਈਨਲ ਮੈਚ ਤੋਂ ਪਹਿਲਾਂ 50 ਕਿਲੋਗ੍ਰਾਮ ਭਾਰ ਬਰਕਰਾਰ ਨਹੀਂ ਰੱਖ ਸਕੀ। ਵਿਨੇਸ਼ ਓਲੰਪਿਕ ਵਿੱਚ ਇਸ ਭਾਰ ਵਰਗ ਵਿੱਚ ਖੇਡ ਰਹੀ ਹੈ।
ਸੂਤਰਾਂ ਮੁਤਾਬਕ ਵਿਨੇਸ਼ ਦਾ ਵਜ਼ਨ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ। ਮੁਕਾਬਲੇ ਦੇ ਨਿਯਮਾਂ ਅਨੁਸਾਰ ਹਰ ਮੈਚ ਤੋਂ ਪਹਿਲਾਂ ਪਹਿਲਵਾਨ ਦਾ
ਤੋਲਿਆ ਜਾਂਦਾ ਹੈ। ਜਿਸ ’ਚ ਵਿਨੇਸ਼ ਜ਼ਿਆਦਾ ਭਾਰ ਵਾਲੀ ਨਿਕਲੀ। ਮੁਕਾਬਲੇ ਦੇ ਨਿਯਮਾਂ ਮੁਤਾਬਕ ਵਿਨੇਸ਼ ਸਿਲਵਰ ਮੈਡਲ ਲਈ ਵੀ ਯੋਗ ਨਹੀਂ ਹੋਵੇਗੀ। ਇਸ ਤੋਂ ਬਾਅਦ 50 ਕਿਲੋ ਵਰਗ ਵਿੱਚ ਸਿਰਫ਼ ਸੋਨ ਅਤੇ ਕਾਂਸੀ ਦੇ ਤਗਮੇ ਦਿੱਤੇ ਜਾਣਗੇ। ਓਲੰਪਿਕ ਸੰਘ ਵੱਲੋਂ ਬੁੱਧਵਾਰ ਸ਼ਾਮ ਤੱਕ ਇਸ ਸਬੰਧੀ ਰਸਮੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਨੇਸ਼ ਫੋਗਾਟ ਦਾ ਵਜ਼ਨ ਨਿਰਧਾਰਿਤ ਮਾਪਦੰਡ ਮੁਤਾਬਕ ਸੀ।
ਹਾਲਾਂਕਿ ਇਸ ਵਜ਼ਨ ਨੂੰ ਹਰ ਰੋਜ਼ ਮੁਕਾਬਲੇ ਤੋਂ ਪਹਿਲਾਂ ਵਰਗ ਅਨੁਸਾਰ ਬਰਕਰਾਰ ਰੱਖਣਾ ਪੈਂਦਾ ਹੈ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin