International

ਜਾਪਾਨ ‘ਚ 7.1 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ

ਕਾਗੋਸ਼ਿਮਾ – ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਭੂਚਾਲ ਦੇ ਝਟਕੇ ਜਾਪਾਨ ਦੇ ਕਯੂਸ਼ੁ ਤੇ ਸ਼ਿਕੋਕੂ ਦੀਪਾਂ ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦੇ ਨਾਲ ਹੀ ਜਾਪਾਨ ਦੇ ਕਈ ਤੱਟੀ ਇਲਾਕਿਆਂ ਮਿਯਾਜਾਕੀ, ਕੋਚੀ, ਇਹਿਮੇ, ਕਾਗੋਸ਼ਿਮਾ ਤੇ ਆਇਤਾ ਵਿੱਚ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਕਯੂਸ਼ੁ ਦੇ ਮਿਯਾਜਾਕੀ ਵਿੱਚ ਸਮੁੰਦਰ ਦੀਆਂ 20 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦੇਖੀਆਂ ਗਈਆਂ।ਸ਼ੁਰੂਆਤੀ ਰਿਪੋਰਟਾਂ ਮੁਤਬਕ ਭੂਚਾਲ ਦਾ ਕੇਂਦਰ ਨਿਚਿਨਾਨ ਤੋਂ 20 ਕਿਮੀ. ਉੱਤਰ-ਪੂਰਬ ਵਿੱਚ 25 ਕਿਮੀ.ਦੀ ਗਹਿਰਾਈ ‘ਤੇ ਸੀ।

Related posts

ਬਿ੍ਟਿਸ਼ ਹਾਈ ਕੋਰਟ ਦਾ ਫ਼ੈਸਲਾ ਅਸਾਂਜੇ ਖ਼ਿਲਾਫ਼, ਹਵਾਲਗੀ ਜ਼ਰੀਏ ਭੇਜਿਆ ਜਾ ਸਕਦੈ ਅਮਰੀਕਾ

Bunty

ਭਾਰਤੀ ਕਾਮਿਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਵਾਸੀ ਨੂੰ ਹਫ਼ਤੇ ਦੀ ਜੇਲ•

Bunty

ਰੂਸ ਤੇ ਚੀਨ ਨੇ ਗਾਜ਼ਾ ਬਾਰੇ ਅਮਰੀਕੀ ਮਤੇ ਖ਼ਿਲਾਫ਼ ਵੀਟੋ ਕੀਤੀ

Bunty