Bollywood

ਮੇਕਰਸ ਨੇ ‘ਸਨ ਆਫ਼ ਸਰਦਾਰ-2’ ਤੋਂ ਵਿਜੇ ਰਾਜ ਨੂੰ ਕੀਤਾ ਬਾਹਰ

ਨਵੀਂ ਦਿੱਲੀ – ਸਾਲ 2012 ’ਚ ਰਿਲੀਜ਼ ਹੋਈ ਅਜੇ ਦੇਵਗਨ ਅਤੇ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ ਸਨ ਆਫ ਸਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਅਤੇ ਹੁਣ ਲਗਭਗ 12 ਸਾਲ ਬਾਅਦ ਇਸ ਦਾ ਸੀਕਵਲ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲ ਹੀ ’ਚ ਖਬਰ ਆਈ ਸੀ ਕਿ ਅਜੇ ਦੇਵਗਨ, ਸੰਜੇ ਦੱਤ, ਰਵੀ ਕਿਸ਼ਨ ਅਤੇ ਵਿਜੇ ਰਾਜ ਸਮੇਤ ਕਈ ਸਿਤਾਰੇ ਇਸ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੇ ਨਾਲ ਹੀ ਮੇਕਰਸ ਨੇ ਇਸ ਦੀ ਸ਼ੂਟਿੰਗ ਵਿਦੇਸ਼ ’ਚ ਵੀ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਹੁਣ ਇਸ ਕਾਮੇਡੀ-ਡਰਾਮਾ ਫਿਲਮ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ ਵਿਜੇ ਰਾਜ ਨੂੰ ਇਸ ਪ੍ਰੋਜੈਕਟ ਤੋਂ ਬਾਹਰ ਕਰ ਦਿੱਤਾ ਹੈ। ਸੈੱਟ ’ਤੇ ਮੇਕਰਸ ਅਤੇ ਕਰੂ ਨਾਲ ਉਸ ਦਾ ਵਿਵਹਾਰ ਚੰਗਾ ਨਹੀਂ ਸੀ। ਇਸ ਦੇ ਨਾਲ ਹੀ ਅਦਾਕਾਰ ਨੇ ਵੀ ਇਸ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।ਹਾਲ ਹੀ ’ਚ ਫਿਲਮ ਦੇ ਸਹਿ-ਨਿਰਮਾਤਾ ਕੁਮਾਰ ਮੰਗਤ ਪਾਠਕ ਨੇ ਦੱਸਿਆ ਕਿ ਹਾਂ, ਇਹ ਸੱਚ ਹੈ ਕਿ ਅਸੀਂ ਵਿਜੇ ਰਾਜ ਨੂੰ ਸੈੱਟ ’ਤੇ ਉਨ੍ਹਾਂ ਦੇ ਵਿਵਹਾਰ ਕਾਰਨ ਫਿਲਮ ਤੋਂ ਹਟਾ ਦਿੱਤਾ ਹੈ। ਇਹ ਵੀ ਦੱਸਿਆ ਗਿਆ ਕਿ ਹੁਣ ਉਨ੍ਹਾਂ ਦੀ ਜਗ੍ਹਾ ਸੰਜੇ ਮਿਸ਼ਰਾ ਨੂੰ ਲਿਆ ਗਿਆ ਹੈ।ਇਸ ਦੇ ਨਾਲ ਹੀ ਪਾਠਕ ਨੇ ਇਹ ਵੀ ਦੱਸਿਆ ਕਿ ਉਹ ਇੱਕ ਵੱਡੇ ਕਮਰੇ ਅਤੇ ਵੈਨਿਟੀ ਵੈਨ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਉਸ ਨੇ ਸਪਾਟ ਬੁਆਏ ਲਈ ਸਾਡੇ ਤੋਂ ਵੱਧ ਪੈਸੇ ਵੀ ਲਏ ਸਨ।

Related posts

ਸੋਨੂੰ ਸੂਦ ’ਤੇ ਲੱਗਾ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼

Bunty

ਆਰੀਅਨ ਖ਼ਾਨ ਜ਼ਮਾਨਤ ‘ਤੇ ਸੁਣਵਾਈ ਕੱਲ੍ਹ ਤਕ ਮੁਲਤਵੀ

Bunty

ਇਸ ਈਦ ‘ਤੇ ਨਹੀਂ ਆਉਣਗੇ ਸਲਮਾਨ ਖਾਨ, ਦੀਵਾਲੀ ਤੇ ਕ੍ਰਿਸਮਿਸ ‘ਤੇ ਧਮਾਕੇ ਕਰਨ ਦਾ ਬਣਾਈ ਯੋਜਨਾ

Bunty