India

ਦਿੱਲੀ ਹਾਈ ਕੋਰਟ ਵੱਲੋਂ ’84 ਸਿੱਖ ਨਸਲਕੁਸ਼ੀ ਪੀੜਤ ਨੂੰ ਦੇਰੀ ਨਾਲ ਮੁਆਵਜ਼ੇ ਦੀ ਅਦਾਇਗੀ ’ਤੇ ਕੇਂਦਰ ਨੂੰ ਵਿਆਜ ਦੇਣ ਦੇ ਹੁਕਮ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਨੂੰ ਦੇਰੀ ਨਾਲ ਦਿੱਤੇ ਮੁਆਵਜ਼ੇ ’ਤੇ ਵਿਆਜ ਦੇਣ ਦਾ ਹੁਕਮ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਇਹ ਭੁਗਤਾਨ ਛੇ ਹਫ਼ਤਿਆਂ ਦੇ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਅਪੀਲਕਰਤਾ ਅਤੇ ਉਸ ਦੇ ਪਰਿਵਾਰ ਨੂੰ ਪਹਿਲਾਂ ਦੰਗਾਕਾਰੀਆਂ ਦੇ ਹੱਥੋਂ ਅਤੇ ਫਿਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਦੁੱਖ ਝੱਲਣਾ ਪਿਆ। ਐਕਟਿੰਗ ਚੀਫ਼ ਜਸਟਿਸ ਮਨਮੋਹਨ ਦੀ ਅਗਵਾਈ ਵਾਲੇ ਬੈਂਚ ਨੇ ਜੱਜ ਦੇ ਹੁਕਮਾਂ ਖ਼ਿਲਾਫ਼ ਪੀੜਤ ਦੀ ਅਪੀਲ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ’ਤੇ 25,000 ਰੁਪਏ ਦਾ ਖਰਚਾ ਵੀ ਲਗਾਇਆ।

Related posts

ਲੋਕ ਸਭਾ ਚੋਣ ਵਿਚ ਹਰਿਆਣਾ ਸਰਕਾਰ ਨੂੰ 10 ਵਿਚੋਂ 10 ਨੰਬਰ ਆਉਣਗੇ : ਜੀ.ਪੀ.ਨੱਡਾ

Bunty

PM ਮੋਦੀ ਦਾ ਨਿਸ਼ਾਨਾ, ਪਰਿਵਾਰਵਾਦੀ ਪਾਰਟੀਆਂ ਨੇ ਦੇਸ਼ ਦੇ ਨੌਜਵਾਨਾਂ ਨਾਲ ਕੀਤਾ ਧੋਖਾ

Bunty

ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਢੇਰ

Bunty