India

ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਮੁੱਖ ਮੁਲਜ਼ਮ ਸਣੇ ਛੇ ਹੋਰਾਂ ਦਾ ਪੋਲੀਗ੍ਰਾਫ਼ ਟੈਸਟ

ਕੋਲਕਾਤਾ – ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਤੇ ਛੇ ਹੋਰਾਂ ਦਾ ਪੋਲੀਗ੍ਰਾਫ਼ ਟੈਸਟ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ‘ਪੌਲੀਗ੍ਰਾਫ਼ ਟੈਸਟ’ ਦੌਰਾਨ ਸਵਾਲਾਂ ਦੇ ਜਵਾਬ ਦੇਣ ਸਮੇਂ ਮਸ਼ੀਨ ਦੀ ਮਦਦ ਨਾਲ ਵਿਅਕਤੀ ਦੀਆਂ ਸਰੀਰਕ ਪ੍ਰਤੀਕਿਰਿਆਵਾਂ ਨੂੰ ਮਾਪਿਆ ਜਾਂਦਾ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਝੂਠ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਦੋਸ਼ੀ ਸੰਜੇ ਰਾਏ ਦਾ ‘ਪੌਲੀਗ੍ਰਾਫ ਟੈਸਟ’ ਉਸ ਜੇਲ੍ਹ ਵਿੱਚ ਕੀਤਾ ਜਾ ਰਿਹਾ, ਜਿੱਥੇ ਉਹ ਬੰਦ ਹੈ, ਜਦੋਂਕਿ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼, ਘਟਨਾ ਵਾਲੀ ਰਾਤ ਡਿਊਟੀ ’ਤੇ ਮੌਜੂਦ ਚਾਰ ਡਾਕਟਰਾਂ ਅਤੇ ਇੱਕ ਸਿਵਲੀਅਨ ਵਲੰਟੀਅਰ ਸਮੇਤ ਛੇ ਹੋਰਾਂ ਦਾ ‘ਪੋਲੀਗ੍ਰਾਫ ਟੈਸਟ’ ਸੀਬੀਆਈ ਦੇ ਕੋਲਕਾਤਾ ਦਫ਼ਤਰ ਵਿੱਚ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੋਸ਼ ਲਗਾਤਾਰ ਨੌਵੇਂ ਦਿਨ ਸ਼ਨੀਵਾਰ ਸਵੇਰੇ ਸਾਲਟ ਲੇਕ ਸਥਿਤ ਸੀਜੀਓ ਕੰਪਲੈਕਸ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫ਼ਤਰ ਪਹੁੰਚੇ ਅਤੇ ਫਿਰ ਜਾਂਚ ਲਈ ਲਿਜਾਇਆ ਗਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਪੌਲੀਗ੍ਰਾਫ ਟੈਸਟ ਹੋ ਰਿਹਾ, ਉਨ੍ਹਾਂ ਵਿੱਚ ਦੋ ਪਹਿਲੇ ਸਾਲ ਦੇ ਪੋਸਟ ਗ੍ਰੈਜੂਏਟ ਸਿਖਿਆਰਥੀ ਵੀ ਸ਼ਾਮਲ ਸਨ, ਕਿਉਂਕਿ ਜਾਂਚਕਰਤਾਵਾਂ ਨੂੰ ਕਥਿਤ ਤੌਰ ’ਤੇ ਹਸਪਤਾਲ ਦੇ ਕਾਨਫਰੰਸ ਰੂਮ ਦੇ ਅੰਦਰ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਸਨ, ਜਿੱਥੇ ਪੀੜਤ ਦੀ ਲਾਸ਼ ਮਿਲੀ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐੱਫਐੱਸਐੱਲ) ਤੋਂ ‘ਪੌਲੀਗ੍ਰਾਫ’ ਮਾਹਿਰਾਂ ਦੀ ਇਕ ਟੀਮ ਕੋਲਕਾਤਾ ਪਹੁੰਚ ਗਈ ਹੈ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਥਾਨਕ ਪੁਲਸ ਨੇ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਦੋਂ ਤੱਕ ਸੰਘੀ ਏਜੰਸੀ ਨੇ ਜਾਂਚ ਸੰਭਾਲੀ ਸੀ, ਉਦੋਂ ਤੱਕ ਕੋਈ ਸਬੂਤ ਨਹੀਂ ਸੀ। ਅਪਰਾਧ ਸੀਨ ਨਾਲ ਛੇੜਛਾੜ ਕੀਤੀ ਗਈ ਸੀ।

Related posts

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

admin

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

admin