International

ਪਾਕਿਸਤਾਨ ਦੇ ਸਿੰਧ ਸੂਬੇ ਚ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ

ਇਸਲਾਮਾਬਾਦ – ਪਾਕਿਸਤਾਨ ਦੇ ਸਿੰਧ ਦੇ ਘੋਟਕੀ ਜ਼ਿਲ੍ਹੇ ਵਿੱਚ ਇੱਕ ਸਥਾਨਕ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ। ਜੀਓ ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ। ਪਾਕਿਸਤਾਨ ਸਥਿਤ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਥਾਨਕ ਲੋਕਾਂ ਨੇ ਪੱਤਰਕਾਰ ਬਚਲ ਘੁਨੀਓ ਦੀ ਹੱਤਿਆ ਲਈ ਡਾਕੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਮੁਤਾਬਕ ਮਿ੍ਰਤਕ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਆਪਣੇ ਖੇਤਾਂ ‘ਚ ਸੀ। ਪੁਲਸ ਨੇ ਦੱਸਿਆ ਕਿ ਪੱਤਰਕਾਰ ਦੀ ਲਾਸ਼ ਨੂੰ ਤਾਲੁਕਾ ਹੈੱਡਕੁਆਰਟਰ ਉਬੁਆਰੋ ਹਸਪਤਾਲ ਲਿਜਾਇਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਬੱਚਲ ਘੁਨੀਓ ਦੇ ਪਰਿਵਾਰ ਨੇ ਮੀਰਪੁਰ ਮਥੇਲੋ ਵਿੱਚ ਸੀਨੀਅਰ ਪੁਲਸ ਕਪਤਾਨ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਰਿਪੋਰਟ ਅਨੁਸਾਰ, ਉਨ੍ਹਾਂ ਨੇ ਸ਼ੱਕੀਆਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਹੈ। ਮਿ੍ਰਤਕ ਪੱਤਰਕਾਰ ਦੇ ਨਾਬਾਲਗ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਅਤੇ ਭਾਈਚਾਰੇ ਦੇ ਕੁਝ ਮੈਂਬਰਾਂ ਵਿਚਾਲੇ ਦੁਸ਼ਮਣੀ ਸੀ। ਹਾਲਾਂਕਿ, ਮੁੱਦਿਆਂ ‘ਤੇ ਫੈਸਲਾ ਹੋਣ ਦੇ ਬਾਵਜੂਦ ਘੁਨੀਓ ਨੂੰ ਮਾਰ ਦਿੱਤਾ ਗਿਆ ਸੀ। ਉਸਨੇ ਅੱਗੇ ਕਿਹਾ ਕਿ ਕੁਝ ਸਾਲ ਪਹਿਲਾਂ ਵਿਰੋਧੀਆਂ ਨੇ ਉਸਦੇ ਪਿਤਾ ਨੂੰ ਨਿਸ਼ਾਨਾ ਵੀ ਬਣਾਇਆ ਸੀ। ਜੀਓ ਨਿਊਜ਼ ਨੇ ਦੱਸਿਆ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਗਿ੍ਰਫ਼ਤਾਰੀ ਦੇ ਹੁਕਮ ਜਾਰੀ ਕੀਤੇ ਹਨ।

Related posts

ਉੱਤਰੀ ਇਟਲੀ ਦੇ ਏ4 ਹਾਈਵੇਅ ਰੋਡ ਤੇ ਕਾਰ ਅਤੇ ਵੈਨ ਵਿਚਾਲੇ ਹੋਇਆ ਦਰਦਨਾਕ ਹਾਦਸਾ 

Bunty

ਅਮਰੀਕਾ ਬਣਿਆ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ,

Bunty

fਮੰਦਰ ਵਿੱਚ ਸ਼ਰਧਾਲੂਆਂ ’ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਟੋਰਾਂਟੋ ਵਿੱਚ ਕੌਂਸਲਰ ਕੈਂਪ ਰੱਦ

Bunty