ਵਾਸ਼ਿੰਗਟਨ – ਜਿਵੇਂ-ਜਿਵੇਂ 5 ਨਵੰਬਰ ਦੀ ਤਾਰੀਖ਼ ਨੇੜੇ ਆ ਰਹੀ ਹੈ, ਕਮਲਾ ਹੈਰਿਸ ਡੋਨਾਲਡ ਟਰੰਪ ਦਾ ਦਬਦਬਾ ਬਣਾਉਂਦੀ ਨਜ਼ਰ ਆ ਰਹੀ ਹੈ। 29 ਅਗਸਤ ਨੂੰ ਪ੍ਰਕਾਸ਼ਿਤ ਰਾਇਟਰਜ਼-ਇਪਸੋਸ ਪੋਲ ਅਨੁਸਾਰ ਕਮਲਾ ਹੈਰਿਸ ਆਪਣੇ ਵਿਰੋਧੀ ਡੋਨਾਲਡ ਟਰੰਪ ਤੋਂ 45-41% ਨਾਲ ਅੱਗੇ ਚੱਲ ਰਹੀ ਹੈ। ਜੁਲਾਈ ‘ਚ ਕਰਵਾਏ ਗਏ ਆਖਰੀ ਪੋਲ ‘ਚ ਕਮਲਾ ਟਰੰਪ ਤੋਂ ਅੱਗੇ ਸਨ। ਅਗਸਤ ਦੇ ਪੋਲ ਮੁਤਾਬਕ ਔਰਤਾਂ ਅਤੇ ਹਿਸਪੈਨਿਕ ਵੋਟਰਾਂ ‘ਚ ਕਮਲਾ ਦਾ ਸਮਰਥਨ ਵੱਧ ਰਿਹਾ ਹੈ, ਜੋ ਟਰੰਪ ਲਈ ਚਿੰਤਾਜਨਕ ਵੀ ਹੈ।ਤਾਜ਼ਾ ਸਰਵੇਖਣ ਅਨੁਸਾਰ ਕਮਲਾ ਨੇ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਵੋਟਰਾਂ ਵਿੱਚ ਟਰੰਪ ਤੋਂ 49-36%, ਜਾਂ 13 ਪ੍ਰਤੀਸ਼ਤ ਅੰਕ ਅੱਗੇ ਹੈ, ਜਦੋਂ ਕਿ ਜੁਲਾਈ ਦੇ ਇੱਕ ਸਰਵੇਖਣ ਵਿੱਚ ਉਸਨੇ ਮਹਿਲਾ ਵੋਟਰਾਂ ਵਿੱਚ 9 ਅੰਕਾਂ ਅਤੇ ਹਿਸਪੈਨਿਕਾਂ ਵਿੱਚ 6 ਅੰਕਾਂ ਨਾਲ ਟਰੰਪ ‘ਤੇ ਬੜਤ ਬਣਾਈ। ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ 21 ਜੁਲਾਈ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਕਮਲਾ ਹੈਰਿਸ ਚੋਣ ਮੈਦਾਨ ਵਿੱਚ ਉਤਰੀ ਸੀ ਅਤੇ ਉਦੋਂ ਤੋਂ ਉਨ੍ਹਾਂ ਦੀ ਲੋਕਪਿ੍ਰਅਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਮਲਾ ਹੁਣ ਰਾਸ਼ਟਰੀ ਚੋਣਾਂ ਦੇ ਨਾਲ-ਨਾਲ ਨਾਜ਼ੁਕ ਸਵਿੰਗ ਰਾਜਾਂ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ।2020 ਵਿੱਚ ਵਿਸਕਾਨਸਿਨ, ਪੈਨਸਿਲਵੇਨੀਆ, ਜਾਰਜੀਆ, ਐਰੀਜ਼ੋਨਾ, ਉੱਤਰੀ ਕੈਰੋਲੀਨਾ, ਮਿਸ਼ੀਗਨ ਅਤੇ ਨੇਵਾਡਾ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਵਿਚਕਾਰ ਸਖ਼ਤ ਲੜਾਈਆਂ ਦੇਖਣ ਨੂੰ ਮਿਲੀਆਂ ਅਤੇ ਟਰੰਪ ਇਸ ਸਮੇਂ ਇਨ੍ਹਾਂ ਰਾਜਾਂ ਵਿੱਚ ਰਜਿਸਟਰਡ ਵੋਟਰਾਂ ਵਿੱਚ 45-43 ਪ੍ਰਤੀਸ਼ਤ ਦੀ ਮਦਦ ਨਾਲ ਕਮਲਾ ਤੋਂ ਅੱਗੇ ਹਨ।
previous post