International

ਕਾਂਗੋ ਜੇਲ੍ਹ ’ਚੋਂ ਭੱਜਣ ਦੀ ਕੋਸ਼ਿਸ਼ ’ਚ 129 ਕੈਦੀਆਂ ਦੀ ਮੌਤ

ਕਿੰਸ਼ਾਸਾ – ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੀ ਇਕ ਮੁੱਖ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 129 ਕੈਦੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਭਾਜੜ ਵਿਚ ਹੋਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਕਾਂਗੋ ਦੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਕਿਨਸ਼ਾਸਾ ’ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨੇ ਭੀੜ-ਭੜੱਕੇ ਵਾਲੀ ਮਕਾਲਾ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀਆਂ ਨੂੰ ਚੇਤਾਵਨੀ ਦੇਣ ਲਈ ਗੋਲੀਬਾਰੀ ਕੀਤੀ, ਜਿਸ ’ਚ 24 ਕੈਦੀ ਮਾਰੇ ਗਏ।ਉਨ੍ਹਾਂ ਕਿਹਾ ਹੈ ਕਿ ਘਟਨਾ ’ਚ 59 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਰਕਾਰ ਕਰਵਾ ਰਹੀ ਹੈ। ਇਸ ਦੇ ਨਾਲ ਹੀ ਔਰਤਾਂ ਨਾਲ ਜਬਰ ਜਨਾਹ ਦੇ ਕੁੱਝ ਮਾਮਲੇ ਵੀ ਸਾਹਮਣੇ ਆਏ ਹਨ।’’ ਉਨ੍ਹਾਂ ਕਿਹਾ ਕਿ ਜੇਲ੍ਹ ’ਚ ਕਾਨੂੰਨ ਵਿਵਸਥਾ ਲਾਗੂ ਕਰ ਦਿਤੀ ਗਈ ਹੈ। ਇਸ ਘਟਨਾ ’ਚ ਜੇਲ੍ਹ ਦੇ ਇਕ ਹਿੱਸੇ ਨੂੰ ਅੱਗ ਲਾ ਦਿਤੀ ਗਈ ਸੀ।ਐਮਨੈਸਟੀ ਇੰਟਰਨੈਸ਼ਨਲ ਨੇ ਦੇਸ਼ ’ਤੇ ਅਪਣੀ ਤਾਜ਼ਾ ਰੀਪੋਰਟ ’ਚ ਕਿਹਾ ਕਿ ਮਕਾਲਾ ਜੇਲ੍ਹ ਕਾਂਗੋ ਦੀ ਮੁੱਖ ਜੇਲ੍ਹ ਹੈ, ਜਿਸ ’ਚ 1500 ਕੈਦੀ ਰਹਿ ਸਕਦੇ ਹਨ ਪਰ 12,000 ਕੈਦੀ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਮੁਕੱਦਮੇ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ। ਜੇਲ੍ਹ ’ਚ ਪਹਿਲਾਂ ਵੀ ਕੈਦੀਆਂ ਦੇ ਭੱਜਣ ਦੀਆਂ ਘਟਨਾਵਾਂ ਹੋ ਚੁਕੀਆਂ ਹਨ। ਇਨ੍ਹਾਂ ’ਚ 2017 ਦੀ ਘਟਨਾ ਵੀ ਸ਼ਾਮਲ ਹੈ ਜਿਸ ’ਚ ਇਕ ਧਾਰਮਕ ਸੰਪਰਦਾ ਨੇ ਸੈਂਕੜੇ ਕੈਦੀਆਂ ਨੂੰ ਰਿਹਾਅ ਕਰਵਾਇਆ ਸੀ।

Related posts

ਈਰਾਨੀ ਰਾਸ਼ਟਰਪਤੀ ਵਲੋਂ ਚੇਤਾਵਨੀ : ਖਮੇਨੀ ‘ਤੇ ਹਮਲਾ ਪੂਰੇ ਈਰਾਨ ਵਿਰੁੱਧ ਜੰਗ ਮੰਨਿਆ ਜਾਵੇਗਾ

admin

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

admin

ਟਰੰਪ ਵਲੋਂ ਆਸਟ੍ਰੇਲੀਆ ਤੇ ਭਾਰਤ ਸਮੇਤ 60 ਦੇਸ਼ਾਂ ਨੂੰ ‘ਬੋਰਡ ਆਫ਼ ਪੀਸ’ ‘ਚ ਸ਼ਾਮਿਲ ਹੋਣ ਲਈ ਸੱਦਾ

admin