India

ਪੌਲੀਗ੍ਰਾਫ਼ ਟੈਸਟ ਨੇ ਉਲਝਾਇਆ ਕੋਲਕਾਤਾ ਮਾਮਲਾ: ਹੋਇਆ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ

ਕੋਲਕਾਤਾ – ਆਰ.ਜੀ. ਕਾਰ ਹਸਪਤਾਲ ’ਚ ਬਲਾਤਕਾਰ ਅਤੇ ਹੱਤਿਆ ਦੇ ਵਿਵਾਦਿਤ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਮੁੱਖ ਦੋਸ਼ੀ ਸੰਜੇ ਰਾਏ ਨੇ ਪੌਲੀਗ੍ਰਾਫ਼ ਟੈਸਟ ਦੌਰਾਨ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਸੰਜੇ ਰਾਏ ਨੇ ਜਾਂਚ ਦੌਰਾਨ ਕਿਹਾ ਕਿ ਉਸ ਨੂੰ ਫਸਾਇਆ ਗਿਆ ਹੈ ਅਤੇ ਉਸ ਨੇ ਕਤਲ ਨਹੀਂ ਕੀਤਾ। ਉਸ ਨੇ ਦਾਅਵਾ ਕੀਤਾ ਕਿ ਉਹ ਲਾਸ਼ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ । ਪੌਲੀਗ੍ਰਾਫ਼ ਮਾਹਿਰਾਂ ਨੇ ਪੁੱਛੇ 10 ਸਵਾਲ: ਸੂਤਰਾਂ ਮੁਤਾਬਕ ਕੋਲਕਾਤਾ ਦੀ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ 25 ਅਗਸਤ ਨੂੰ ਸੰਜੇ ਰਾਏ ਦਾ ਪੌਲੀਗ੍ਰਾਫ਼ ਟੈਸਟ ਕਰਵਾਇਆ ਗਿਆ ਸੀ। ਇਸ ਟੈਸਟ ਦੌਰਾਨ ਸੀ.ਬੀ.ਆਈ. ਦੇ ਜਾਂਚ ਅਧਿਕਾਰੀਆਂ ਅਤੇ ਤਿੰਨ ਪੌਲੀਗ੍ਰਾਫ਼ ਮਾਹਿਰਾਂ ਨੇ ਸੰਜੇ ਤੋਂ ਕੁੱਲ 10 ਸਵਾਲ ਪੁੱਛੇ ਸਨ । ਟੈਸਟ ਦੀ ਸ਼ੁਰੂਆਤ ਆਮ ਸਵਾਲਾਂ ਤੋਂ ਕੀਤੀ ਗਈ, ਜਿਵੇਂ ਕਿ ਉਸ ਦਾ ਨਾਮ, ਪਤਾ, ਕਿੱਤਾ ਅਤੇ ਆਖਰ ਵਿੱਚ ਅਪਰਾਧ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ । ਸੰਜੇ ਰਾਏ ਦਾ ਬਿਆਨ: ਪੌਲੀਗ੍ਰਾਫ਼ ਟੈਸਟ ਦੌਰਾਨ ਸੰਜੇ ਰਾਏ ਨੇ ਸਿੱਧੇ ਤੌਰ ’ਤੇ ਬਿਆਨ ਦਿੰਦੇ ਹੋਏ ਕਿਹਾ, ਮੈਂ ਕਤਲ ਨਹੀਂ ਕੀਤਾ । ਲਾਸ਼ ਨੂੰ ਦੇਖਣ ਤੋਂ ਬਾਅਦ ਮੈਂ ਸੈਮੀਨਾਰ ਹਾਲ ਤੋਂ ਭੱਜ ਗਿਆ ਸੀ।ਉਸ ਨੇ ਬਲਾਤਕਾਰ ਅਤੇ ਕਤਲ ਵਿੱਚ ਆਪਣੀ ਸ਼ਮੂਲੀਅਤ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਸੰਜੇ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਅਪਰਾਧ ਵਿਚ ਹਿੱਸਾ ਨਹੀਂ ਲਿਆ ਅਤੇ ਉਸ ਨੂੰ ਝੂਠੇ ਦੋਸ਼ਾਂ ਵਿਚ ਫਸਾਇਆ ਗਿਆ ਹੈ ।

ਸੀ.ਬੀ.ਆਈ. ਦੀ ਸਥਿਤੀ: ਸੀ.ਬੀ.ਆਈ. ਨੇ ਸੰਜੇ ਰਾਏ ਨੂੰ ਗਿ੍ਰਫ਼ਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਹੀ ਸੰਜੇ ਤੋਂ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਤਕ ਸੀ.ਬੀ.ਆਈ. ਨੇ ਸੰਜੇ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ। ਫਿਲਹਾਲ ਇਸ ਸਮੇਂ ਜਾਂਚ ਜਾਰੀ ਹੈ ਅਤੇ ਸੀ.ਬੀ.ਆਈ. ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਵਕੀਲ ਦੇ ਸਾਹਮਣੇ ਖੁਦ ਨੂੰ ਦੱਸਿਆ ਬੇਕਸੂਰ: ਸੰਜੇ ਰਾਏ ਨੇ ਪੌਲੀਗ੍ਰਾਫ਼ ਟੈਸਟ ਦੌਰਾਨ ਹੀ ਨਹੀਂ ਸਗੋਂ ਆਪਣੇ ਵਕੀਲ ਦੇ ਸਾਹਮਣੇ ਵੀ ਖੁਦ ਨੂੰ ਬੇਕਸੂਰ ਕਰਾਰ ਦਿੱਤਾ ਸੀ । ਵਕੀਲ ਕਵਿਤਾ ਸਰਕਾਰ ਨੇ ਦੱਸਿਆ, ਸੰਜੇ ਨੇ ਮੈਨੂੰ ਦੱਸਿਆ ਕਿ ਉਸ ਨੇ ਅਪਰਾਧ ਨਹੀਂ ਕੀਤਾ ਹੈ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੀ.ਬੀ.ਆਈ. ਹੁਣ ਤਕ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹੀ ਹੈ। ਜਾਂਚ ਜਾਰੀ ਹੈ ਅਤੇ ਸਾਨੂੰ ਨਿਆਂ ਦੀ ਉਡੀਕ ਕਰਨੀ ਪਵੇਗੀ। ਲੋੜ ਹੈ ਸਾਰੇ ਤੱਥ ਸਾਹਮਣੇ ਲਿਆਉਣ ਦੀ ਇਹ ਮਾਮਲਾ ਕੋਲਕਾਤਾ ’ਚ ਕਾਫੀ ਧਿਆਨ ਖਿੱਚ ਰਿਹਾ ਹੈ ਅਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਸੰਜੇ ਰਾਏ ਦਾ ਪੌਲੀਗ੍ਰਾਫ਼ ਟੈਸਟ ਅਤੇ ਉਸ ਵੱਲੋਂ ਕੀਤੇ ਦਾਅਵਿਆਂ ਨਾਲ ਕੇਸ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਫਿਲਹਾਲ ਸੀ.ਬੀ.ਆਈ. ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਰੱਖਣ ਅਤੇ ਸਾਰੇ ਤੱਥ ਸਾਹਮਣੇ ਲਿਆਉਣ ਦੀ ਲੋੜ ਹੈ ਤਾਂ ਜੋ ਨਿਆਂ ਯਕੀਨੀ ਬਣਾਇਆ ਜਾ ਸਕੇ।

Related posts

ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਰੇਲਵੇ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ: ਰਵਨੀਤ ਬਿੱਟੂ

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin