Bollywood

ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਨੈਟਫਲਿਕਸ ਦੇ ਕੰਟੈਂਟ ਹੈਡ ਨੂੰ ਕੀਤਾ ਤਲਬ

ਨਵੀਂ ਦਿੱਲੀ – ਸਰਕਾਰ ਨੇ ਵੈੱਬਸੀਰੀਜ਼ ‘ਆਈ. ਸੀ.-814 ਦਿ ਕੰਧਾਰ ਹਾਈਜੈਕ’ ’ਚ ਅਗਵਾਕਾਰਾਂ ਦੇ ਚਿਤਰਣ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਓ. ਟੀ. ਟੀ. ਮੰਚ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਤਲਬ ਕੀਤਾ ਹੈ। ਆਧਿਕਾਰਕ ਸੂਤਰਾਂ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਨੈੱਟਫਲਿਕਸ ਇੰਡੀਆ ਦੇ ਕੰਟੈਂਟ ਹੈੱਡ ਨੂੰ ਮੰਗਲਵਾਰ ਨੂੰ ਬੁਲਾਇਆ ਹੈ ਅਤੇ ਵੈੱਬਸੀਰੀਜ਼ ਦੇ ਕਥਿਤ ਵਿਵਾਦਤ ਪਹਿਲੂਆਂ ’ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ। ਕਾਠਮੰਡੂ ਤੋਂ ਦਿੱਲੀ ਦੀ ਉਡਾਣ ਭਰਨ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਅਗਵਾ ਕਰਨ ਵਾਲਿਆਂ ਦੇ ਚਿਤਰਣ ਨਾਲ ਵਿਵਾਦ ਹੋ ਗਿਆ ਹੈ ਅਤੇ ਕਈ ਦਰਸ਼ਕਾਂ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ। ਭਾਜਪਾ ਦੇ ਆਈ. ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਆਈ. ਸੀ.-814 ਦੇ ਅਗਵਾਕਾਰ ਖੂੰਖਾਰ ਅੱਤਵਾਦੀ ਸਨ, ਜਿਨ੍ਹਾਂ ਆਪਣੀ ਮੁਸਲਮਾਨ ਪਛਾਣ ਬਦਲਣ ਲਈ ਦੂਜੇ ਨਾਂ ਰੱਖੇ ਹੋਏ ਸਨ। ਮਾਲਵੀਆ ਨੇ ‘ਐਕਸ’ ’ਤੇ ਲਿਖਿਆ ਕਿ ਫ਼ਿਲਮ ਨਿਰਮਾਤਾ ਅਨੁਭਵ ਸਿਨ੍ਹਾ ਨੇ ਉਨ੍ਹਾਂ ਦੇ ਗੈਰ-ਮੁਸਲਮਾਨ ਨਾਵਾਂ ਨੂੰ ਪ੍ਰਮੁੱਖਤਾ ਦੇ ਕੇ ਆਪਣੇ ਅਪਰਾਧਿਕ ਇਰਾਦਿਆਂ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ ਆਈ. ਸੀ.-814 ਨੂੰ ਅਗਵਾ ਕੀਤਾ ਸੀ। ਮਾਲਵੀਆ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ, ਜੋ ਸਾਰੇ ਮੁਸਲਮਾਨ ਸਨ, ਦੇ ਗੁਨਾਹਾਂ ਨੂੰ ਲੁਕਾਉਣ ਦੇ ਖੱਬੇ-ਪੱਖੀ ਏਜੰਡੇ ਨੇ ਕੰਮ ਕੀਤਾ ।

Related posts

ਬਾਲੀਵੁੱਡ ਐਕਟਰ ਏਜਾਜ਼ ਖਾਨ ਨੂੰ ਮੁੰਬਈ ਪੁਲਿਸ ਨੇ ਕੀਤੀ ਗ੍ਰਿਫਤਾਰ, ਲੱਗੇ ਗੰਭੀਰ ਇਲਜ਼ਾਮ

admin

ਲਤਾ ਮੰਗੇਸ਼ਕਰ ਹੁਣ ਵੀ ਆਈਸੀਯੂ ’ਚ, ਹਾਲਤ ਸਥਿਰ

Bunty

ਆਮਿਰ ਦੀ ਬੇਟੀ ਆਇਰਾ ਖਾਨ ਨੇ ਪਾਰ ਕਰ ਦਿੱਤੀ ਹੱਦ

Bunty