ਬਠਿੰਡਾ – ਜ਼ਿਲ੍ਹੇ ਦੇ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਫਰੌਤੀ ਮੰਗਣ ਦੇ ਦੋਸ਼ ਹੇਠ ਬਠਿੰਡਾ ਪੁਲਿਸ ਨੇ ਕਨੇਡਾ ਬੈਠੇ ਗੈਂਗਸਟਰ ਦੇ ਚਾਰ ਗੁਰਕਿਆਂ ਨੂੰ ਗਿਰਫਤਾਰ ਕੀਤਾ ਹੈ। ਉਕਤ ਕਿੱਥੇ ਤੇ ਦੋਸ਼ੀ ਪੁਲਿਸ ਨੇ ਉਸ ਸਮੇਂ ਦਬੋਚੇ ਜਦੋਂ ਉਹ ਫਿਰੋਤੀ ਦੀ ਰਕਮ ਲੈਣ ਲਈ ਮੋਗਾ ਤੋਂ ਬਠਿੰਡਾ ਪੁੱਜੇ ਸਨ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਦੋ ਮੋਟਰਸਾਈਕਲ ਤਿੰਨ ਮੋਬਾਈਲ ਫੋਨ ਇੱਕ ਦੇਸੀ 32 ਬੋਰ ਪਿਸਤੌਲ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਐਸ ਐਸ ਪੀ ਬਠਿੰਡਾ ਅਮਨੀਤ ਕਾਡਲ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ 5 ਸਤੰਬਰ 2024 ਨੂੰ ਵੱਖ ਵੱਖ ਵਿਦੇਸ਼ੀ ਨੰਬਰਾਂ ਤੋਂ ਜਿਲੇ ਦੇ ਇੱਕ ਵਪਾਰੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ 50 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਨ ਵਾਲਾ ਆਪਣੇ ਆਪ ਨੂੰ ਗੈਂਗਸਟਰ ਗੋਪੀ ਲਹੌਰੀਆ ਦੱਸ ਕੇ ਫਰੌਤੀ ਦੀ ਉਤਰਾਕਮ ਦੇਣ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਪੀੜਿਤ ਵਪਾਰੀ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਤਲਵੰਡੀ ਸਾਬੋ ਵਿੱਚ ਮੁਕਦਮਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮਸਲੇ ਨੂੰ ਸੁਲਝਾਉਣ ਲਈ ਐਸਪੀਡੀ ਅਜੇ ਗਾਂਧੀ ਅਤੇ ਡੀਐਸਪੀ ਇਨਵੈਸਟੀਗੇਸ਼ਨ ਰਾਜੇਸ਼ ਸ਼ਰਮਾ ਅਤੇ ਸੀਆਈਏ ਸਟਾਫ ਦੋ ਜੀ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਗੋਪੀ ਲਾਹੌਰੀਆ ਦੇ ਗੁਰਗੇ ਅੱਜ ਮੋਗਾ ਤੋਂ ਬਠਿੰਡਾ ਥਰੋਤੀ ਹਾਸਿਲ ਕਰਨ ਲਈ ਪੁੱਜੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਕੇ ਨਾਕਾਬੰਦੀ ਕਰ ਦਿੱਤੀ। ਉਹਨਾਂ ਦੱਸਿਆ ਕਿ ਸੂਚਨਾ ਅਤੇ ਤਫਤੀਸ਼ ਦੇ ਅਧਾਰ ਤੇ ਬਠਿੰਡਾ ਦੇ ਫੋਕਲ ਪੁਆਇੰਟ ਇੰਡਸਟਰੀਅਲ ਖੇਤਰ ਵਿੱਚੋਂ ਪੁਲਿਸ ਨੇ ਸਾਹਿਲ ਸ਼ਰਮਾ ਔਰ ਪਸ਼ੂ ਪੁੱਤਰ ਸੁਰਿੰਦਰ ਸ਼ਰਮਾ ਬਾਸੀ ਨਿਊ ਪਰਵਾਨਾ ਨਗਰ ਮੋਗਾ ਅਤੇ ਅਸ਼ੋਕ ਕੁਮਾਰ ਕਾਟੋ ਪੁੱਤਰ ਮੱਖਣ ਸਿੰਘ ਵਾਸੀ ਕਬੀਰ ਨਗਰ ਮੋਗਾ ਨੂੰ ਇੱਕ ਮੋਟਰਸਾਈਕਲ ਸਪਲੈਂਡਰ ਅਤੇ ਇੱਕ ਦੇਸੀ ਪਿਸਤੌਲ 32 ਬੋਰ ਅਤੇ ਦੋ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਉਹਨਾਂ ਕੋਲੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਜਿਨਾਂ ਦੀ ਪੁੱਛਗਿੱਛ ਤੋਂ ਬਾਅਦ ਉਹ ਨੇ ਛਾਪੇਮਾਰੀ ਕਰਦਿਆਂ ਬਠਿੰਡਾ ਮਾਨਸਾ ਰੋਡ ਤੇ ਜੱਸੀ ਪੋਹ ਵਾਲੀ ਚੌਂਕ ਵਿੱਚੋਂ ਉਹਨਾਂ ਦੇ ਦੋ ਹੋਰ ਸਾਥੀਆਂ ਮਨੀਸ਼ ਕੁਮਾਰ ਆਫ ਮੋਹਿਤ ਪੁੱਤਰ ਪਵਨ ਕੁਮਾਰ ਬਾਸੀ ਮਹੱਲਾ ਸੋਧੀਆਂ ਵਾਲਾ ਮੋਗਾ ਅਤੇ ਕੁਲਦੀਪ ਸਿੰਘ ਉਰਫ ਖੰਡਾ ਪੁੱਤਰ ਚਰਨਜੀਤ ਸਿੰਘ ਵਾਸੀ ਸੇਖਾਂਵਾਲਾ ਚੌਂਕ ਮਹਲਾ ਸੋਢੀਆਂ ਵਾਲਾ ਮੋਗਾ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਇਹਨਾਂ ਦੋਵਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿਰਫਤਾਰ ਕੀਤੇ ਗਏ ਚਾਰੇ ਵਿਅਕਤੀ ਕੈਨੇਡਾ ਵਿੱਚ ਰਹਿ ਰਹੇ ਗੈਂਗਸਟਰ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਹੌਰੀਆ ਵਾਸੀ ਲਾਹੌਰੀਆਂ ਵਾਲਾ ਮਹੱਲਾ ਬੁਕਣ ਵਾਲਾ ਰੋਡ ਮੋਗਾ ਲਈ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਗੋਪੀ ਲਾਹੌਰੀਆ ਦੇ ਕਹੇ ਅਨੁਸਾਰ ਹੀ ਇਹ ਚਾਰੇ ਗੁਰਗੇ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਵਪਾਰੀ ਕੋਲੋਂ ਫਰੌਤੀ ਦੇ ਪੈਸੇ ਹਾਸਲ ਕਰਨ ਲਈ ਆਏ ਹੋਏ ਸਨ, ਜਿਨਾਂ ਨੂੰ ਬਠਿੰਡਾ ਪੁਲਿਸ ਨੇ ਬੜੀ ਚੁਸਤੀ ਫੁਰਤੀ ਨਾਲ ਗ੍ਰਫਤਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਹੌਰੀਆ ਪਿਛਲੇ ਕਰੀਬ ਦੋ ਸਾਲਾਂ ਤੋਂ ਕਨੇਡਾ ਵਿੱਚ ਰਹਿ ਰਿਹਾ ਹੈ। ਅਤੇ ਉਹ ਵਿਦੇਸ਼ਾਂ ਦੇ ਵੱਖ-ਵੱਖ ਨੰਬਰਾਂ ਤੋਂ ਪੰਜਾਬ ਦੇ ਨਾਮਵਰ ਵਿਅਕਤੀਆਂ ਨੂੰ ਫਰੌਤੀ ਹਾਸਿਲ ਕਰਨ ਲਈ ਧਮਕੀਆਂ ਦੇ ਰਿਹਾ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਫੜਿਆ ਗਿਆ ਕਥਿਤ ਦੋਸ਼ੀ ਸਾਹਿਲ ਸ਼ਰਮਾ ਉਰਫ ਸ਼ਾਲੂ ਅਪ੍ਰੈਲ ਮਈ 2023 ਦੌਰਾਨ ਗੈਂਗਸਟਰ ਗੋਪੀ ਲਾਹੌਰੀਆ ਦੇ ਕਹਿਣ ਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਉਰਫ ਲੱਭੀ ਨੂੰ ਨਾਲ ਲੈ ਕੇ ਪਿੰਡ ਬੀਰਮੀ ਜਿਲ੍ਹਾ ਲੁਧਿਆਣਾ ਵਿਖੇ ਫਿਰੌਤੀ ਲਈ ਇੱਕ ਘਰ ਵਿੱਚ ਧਮਕੀ ਪੱਤਰ ਵੀ ਸੁੱਟ ਕੇ ਆਇਆ ਸੀ। ਉਹਨਾਂ ਦੱਸਿਆ ਕਿ ਸਾਹਿਲ ਸ਼ਰਮਾ ਅਤੇ ਅਸ਼ੋਕ ਕੁਮਾਰ ਹੋਟਲ ਵਾਜ ਸਿਟੀ ਵਿੱਚ ਕੰਮ ਕਰਦੇ ਹਨ ਜਦੋਂ ਕਿ ਮਨੀਸ਼ ਕੁਮਾਰ ਆਟੋ ਰਿਕਸ਼ਾ ਏਜੰਸੀ ਜੀਰਾ ਵਿਖੇ ਕੰਮ ਕਰਦਾ ਹੈ ਜਦੋਂ ਕਿ ਕੁਲਦੀਪ ਸਿੰਘ ਖੰਡਾ ਲੱਕੜ ਦਾ ਸਮਾਨ ਵੇਚਦਾ ਹੈ। ਐਸਐਸਪੀ ਨੇ ਦੱਸਿਆ ਕਿ ਗਿਰਫਤਾਰ ਕੀਤੇ ਗਏ ਚਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਰਹਿ ਰਹੇ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਹੌਰੀਆ ਖਿਲਾਫ ਮੋਗਾ ਜਗਰਾਉਂ ਅਤੇ ਬਠਿੰਡਾ ਵਿੱਚ ਅੱਠ ਕੇਸ ਦਰਜ ਹਨ।