
ਵੈਨਿਸ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਇੱਕ ਕਿਤਾਬਾਂ ਦੀ ਦੁਕਾਨ ਹੈ ਜਿਸਨੂੰ ਐਕੂਆ ਐਲਟਾ ਲਾਇਬ੍ਰੇਰੀਆ ਕਿਹਾ ਜਾਂਦਾ ਹੈ। ਐਕੂਆ ਐਲਟਾ ਦਾ ਇਤਾਲਵੀ ਵਿੱਚ ਅਰਥ ਪਾਣੀ ਦਾ ਚੱੜਣਾ (high water) ਹੁੰਦਾ ਹੈ। ਵੈਨਿਸ ਸ਼ਹਿਰ ਪਾਣੀ ਵਿੱਚ ਬਣਿਆ ਹੋਣ ਕਰਕੇ ਅਸਰ ਹੀ ਇੱਥੇ ਹੜ੍ਹ ਆਉਂਦੇ ਰਹਿੰਦੇ ਹਨ। ਬਹੁਤ ਮਰਤਬਾਂ ਇਹ ਦੁਕਾਨ ਵੀ ਪਾਣੀ ਨਾਲ ਭਰ ਜਾਂਦੀ ਰਹੀ ਸੀ ਤੇ ਅਕਸਰ ਕਿਤਾਬ ਖਰਾਬ ਹੋ ਜਾਂਦੀਆਂ ਸਨ। ਫਿਰ ਇਸਦੇ ਮਾਲਕ ਨੇ ਪਾਣੀ ਨਾਲ ਨਜਿੱਠ ਦੀ ਇੱਕ ਤਰਕੀਬ ਸੋਚੀ। ਉਸਨੇ ਕਿਤਾਬਾਂ ਨੂੰ ਅਜਿਹੇ ਬਰਤਨਾਂ ਵਿੱਚ ਰੱਖਣਾ ਸ਼ੂਰੂ ਕਰ ਦਿੱਤਾ ਜੋ ਹੜ੍ਹ ਆਏ ਤੋਂ ਪਾਣੀ ਦੇ ਚੜ੍ਹਣ ਨਾਲ ਆਪ ਹੀ ਪਾਣੀ ਉੱਪਰ ਤਰਦੇ ਰਹਿੰਦੇ ਹਨ ਤੇ ਇੰਝ ਕਿਤਾਬਾਂ ਪਾਣੀ ਨਾਲ ਖਰਾਬ ਨਹੀਂ ਹੁੰਦੀਆਂ ਤੇ ਪਾਣੀ ਸਤਰ ਡਿੱਗਣ ’ਤੇ ਆਪਣੇ ਆਪ ਜ਼ਮੀਨ ਉੱਪਰ ਆ ਟਿੱਕਦੀਆਂ ਹਨ। ਇਸ ਲਈ ਐਕੂਆ ਐਲਟਾ ਨਾਮ ਦਾ ਅਰਥ “ਉੱਚੇ ਪਾਣੀ ਦਾ ਬੁੱਕ ਸਟੋਰ” ਹੈ। ਇਸ ਦੁਕਾਨ ਨੇ ਆਪਣੀਆਂ ਕਿਤਾਬਾਂ ਨੂੰ ਬਾਥਟੱਬਾਂ, ਵਾਟਰਪਰੂਫ ਬਿਨ ਅਤੇ ਪੁਰਾਣੀ ਕਿਸ਼ਤੀ ਜਾਂ ਗੰਡੋਲਾ ਕਿਸ਼ਤੀਆਂ ਵਿੱਚ ਰੱਖ ਕੇ ਲਗਾਤਾਰ ਹੜ੍ਹਾਂ ਤੋਂ ਅਸਤੀਫਾ ਦੇ ਦਿੱਤਾ ਹੈ।
