India

ਵਿਧਾਨ ਸਭਾਵਾਂ ਵਿੱਚ ਹੰਗਾਮਾ ਅਤੇ ਕੁੜੱਤਣ ਚਿੰਤਾ ਦਾ ਵਿਸ਼ਾ : ਲੋਕ ਸਭਾ ਸਪੀਕਰ

ਨਵੀਂ ਦਿੱਲੀ – ਸੰਸਦ ਭਵਨ ਕੰਪਲੈਕਸ ਵਿੱਚ 23 ਸਤੰਬਰ, 2024 ਨੂੰ ਸ਼ੁਰੂ ਹੋਈ 10ਵੀਂ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀਪੀਏ) ਇੰਡੀਆ ਰੀਜਨ ਕਾਨਫਰੰਸ ਅੱਜ ਸਮਾਪਤ ਹੋ ਗਈ।ਇਸ ਮੌਕੇ ਸ੍ਰੀ ਬਿਰਲਾ ਨੇ ਕਿਹਾ ਕਿ ਵਿਧਾਨ ਸਭਾਵਾਂ ਵਿੱਚ ਹੰਗਾਮਾ ਅਤੇ ਕੁੜੱਤਣ ਚਿੰਤਾ ਦਾ ਵਿਸ਼ਾ ਹੈ। ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਸਦਨ ਦੀ ਕਾਰਵਾਈ ਸ਼ਾਨ ਅਤੇ ਮਰਿਆਦਾ ਨਾਲ ਭਾਰਤੀ ਕਦਰਾਂ-ਕੀਮਤਾਂ ਅਤੇ ਮਿਆਰਾਂ ਅਨੁਸਾਰ ਚਲਾਉਣ ਲਈ ਕਿਹਾ ਗਿਆ ਹੈ। ਬਿਰਲਾ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਦਨ ਵਿੱਚ ਹਰ ਕੋਈ ਸ਼ਮੂਲੀਅਤ ਕਰੇ ਅਤੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ‘ਤੇ ਚੰਗੀ ਤਰ੍ਹਾਂ ਚਰਚਾ ਕੀਤੀ ਜਾਵੇ।ਕਿਸੇ ਵੀ ਦੇਸ਼ ਅਤੇ ਰਾਜ ਦੇ ਵਿਕਾਸ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਦੇ ਹੋਏ ਬਿਰਲਾ ਨੇ ਕਿਹਾ ਕਿ ਸਾਡੀਆਂ ਲੋਕਤਾਂਤਰਿਕ ਸੰਸਥਾਵਾਂ ਨੂੰ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਉਮੀਦਾਂ ਅਤੇ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।

Related posts

ਭਾਰਤ ‘ਚ ਨਹੀਂ ਟਲ਼ਿਆ ਕੋਰੋਨਾ ਦਾ ਖ਼ਤਰਾ, ਇਸ ਸ਼ਹਿਰ ‘ਚ ਫੇਸ ਮਾਸਕ ਨਾ ਪਾਉਣ ‘ਤੇ ਲੱਗੇਗਾ 500 ਰੁਪਏ ਦਾ ਜੁਰਮਾਨਾ

Bunty

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬ੍ਰਹਮਸਰੋਵਰ ‘ਤੇ ਮਹਾਆਰਤੀ ਤੇ ਮਹਾਪੂਜਨ ਵਿਚ ਕੀਤੀ ਸ਼ਿਰਕਤ

Bunty

ਪੰਜਾਬ ਵਾਸੀ ਵਿਕਾਸ, ਸ਼ਾਂਤੀ ਤੇ ਲੋਕਤੰਤਰ ਲਈ ਕਾਂਗਰਸ ਨੂੰ ਵੋਟ ਪਾਉਣ: ਮਨਮੋਹਨ ਸਿੰਘ

Bunty