International

ਉੱਤਰੀ ਕੈਰੋਲਿਨਾ ਵਿੱਚ ਜਹਾਜ਼ ਹਾਦਸਾਗ੍ਰਸਤ, ਕਈ ਲੋਕਾਂ ਦੀ ਮੌਤ

ਮੈਟੀਓ (ਉੱਤਰੀ ਕੈਰੋਲਿਨਾ) – ਨੌਰਥ ਕੈਰੋਲਿਨਾ ਦੇ ਮੈਂਟੀਓ ਵਿੱਚ ‘ਰਾਈਟ ਬ੍ਰਦਰਜ਼ ਨੈਸ਼ਨਲ ਮੈਮੋਰੀਅਲ ਫਰਸਟ ਫਲਾਈਟ ਏਅਰਪੋਰ’ ਵਿੱਚ ਇਕ ਇੰਜਣ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਰ ਕੇ ਕਈ ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਪਾਰਕ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਪਾਰਕ ਸਰਵਿਸ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਵਾਪਰਿਆ। ਉਸ ਵੇਲੇ ਜਹਾਜ਼ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਕਿੱਲ ਡੈਵਿਲ ਹਿੱਲਜ਼ ਜ਼ਿਲ੍ਹੇ ਦੇ ਫਾਇਰ ਵਿਭਾਗ ਅਤੇ ਹੋਰ ਸਥਾਨਕ ਫਾਇਰ ਬਿ੍ਰਗੇਡਾਂ ਨੇ ਅੱਗ ਬੁਝਾਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਕੌਮੀ ਟਰਾਂਸਪੋਰਟ ਸੁਰੱਖਿਆ ਬੋਰਡ ਘਟਨਾ ਦੀ ਜਾਂਚ ਕਰੇਗਾ, ਨਾਲ ਹੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin