International

ਜਾਪਾਨੀ ਹਵਾਈ ਅੱਡੇ ਤੇ ਫਟਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ, 80 ਉਡਾਣਾਂ ਰੱਦ

ਟੋਕੀਓ – ਜਾਪਾਨ ਦੇ ਹਵਾਈ ਅੱਡੇ ‘ਤੇ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ ਬੁੱਧਵਾਰ ਨੂੰ ਫਟ ਗਿਆ, ਜਿਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਇਆ ਪੈ ਗਿਆ ਅਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਇਹ ਬੰਬ ਹਵਾਈ ਅੱਡੇ ‘ਤੇ ਦਫਨ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੂਮੀ ਅਤੇ ਆਵਾਜਾਈ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ ‘ਤੇ ਜਦੋਂ ਬੰਬ ਧਮਾਕਾ ਹੋਇਆ,ਉਦੋਂ ਉੱਥੇ ਕੋਈ ਜਹਾਜ਼ ਨਹੀਂ ਸੀ।ਅਧਿਕਾਰੀਆਂ ਨੇ ਕਿਹਾ ਕਿ ਸਵੈ-ਰੱਖਿਆ ਬਲਾਂ ਅਤੇ ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪੌਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ। ਇੱਕ ਨੇੜਲੇ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਧਮਾਕੇ ਨਾਲ ਅਸਫਾਲਟ ਦੇ ਟੁੱਕੜੇ ਹਵਾ ਵਿੱਚ ਫੁਹਾਰੇ ਦੀ ਤਰ੍ਹਾਂ ਉੱਡਦੇ ਦਿਖਾਈ ਦਿੱਤੇ।ਜਾਪਾਨੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਵੀਡੀਓ ਵਿੱਚ ‘ਟੈਕਸੀਵੇਅ’ ਵਿੱਚ ਇੱਕ ਡੂੰਘਾ ਟੋਇਆ ਦਿਖਾਈ ਦਿੱਤਾ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਹਵਾਈ ਅੱਡੇ ‘ਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਵੀਰਵਾਰ ਸਵੇਰ ਤੱਕ ਆਵਾਜਾਈ ਮੁੜ ਸ਼ੁਰੂ ਹੋ ਜਾਵੇਗੀ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

admin

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

admin