Sport

ਪਾਕਿਸਤਾਨ ਖਿਲਾਫ ਪਹਿਲੇ ਟੈਸਟ ਚ ਨਹੀਂ ਖੇਡਣਗੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ

ਮੁਲਤਾਨ (ਪਾਕਿਸਤਾਨ )- ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਹੈਮਸਟਿ੍ਰੰਗ ਦੀ ਸੱਟ ਤੋਂ ਅਜੇ ਤੱਕ ਉਭਰ ਨਹੀਂ ਸਕੇ ਹਨ, ਜਿਸ ਕਾਰਨ ਉਹ ਪਾਕਿਸਤਾਨ ਖਿਲਾਫ ਪਹਿਲੇ ਟੈਸਟ ‘ਚ ਨਹੀਂ ਖੇਡ ਸਕਣਗੇ। ਤਿੰਨ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸੋਮਵਾਰ ਤੋਂ ਮੁਲਤਾਨ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ ਓਲੀ ਪੋਪ ਟੀਮ ਦੀ ਅਗਵਾਈ ਕਰਨਗੇ। ਸਟੋਕਸ ਨੂੰ ਅਗਸਤ ਵਿਚ ਇਹ ਸੱਟ ਲੱਗੀ ਸੀ ਅਤੇ ਉਸ ਦੇ ਮੁੜ ਵਸੇਬੇ ਤੋਂ ਬਾਅਦ ਇਸ ਮੈਚ ਵਿਚ ਖੇਡਣ ਦੀ ਉਮੀਦ ਸੀ। ਸਟੋਕਸ ਨੇ ਸ਼ਨੀਵਾਰ ਨੂੰ ਕਿਹਾ, ”ਮੈਂ ਪਹਿਲੇ ਮੈਚ ਲਈ ਖੁਦ ਨੂੰ ਫਿੱਟ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਇਸ ‘ਚ ਨਾ ਖੇਡਣ ਦਾ ਫੈਸਲਾ ਕੀਤਾ। ਮੈਂ ਮੈਚ ਲਈ ਤਿਆਰੀ ਨਹੀਂ ਕਰ ਸਕਿਆ। ਉਸ ਨੇ ਕਿਹਾ, ”ਮੇਰੇ ਕੋਲ ਦੂਜੇ ਟੈਸਟ ਲਈ ਫਿੱਟ ਹੋਣ ਲਈ 10 ਦਿਨ ਹਨ। ਇਸ ਆਲਰਾਊਂਡਰ ਦੇ ਦੂਜੇ ਟੈਸਟ ‘ਚ ਖੇਡਣ ਦੀ ਉਮੀਦ ਹੈ ਪਰ ਗੇਂਦਬਾਜ਼ੀ ਦੀ ਸੰਭਾਵਨਾ ‘ਤੇ ਉਨ੍ਹਾਂ ਕਿਹਾ ਕਿ ਫਿਲਹਾਲ ਕੁਝ ਕਹਿਣਾ ਸੰਭਵ ਨਹੀਂ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

admin

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

admin