Sport

ਗੌਫ ਚਾਈਨਾ ਓਪਨ ਦੇ ਫਾਈਨਲ ਚ ਪਹੁੰਚੀ

ਬੀਜਿੰਗ – ਅਮਰੀਕਾ ਦੀ ਕੋਕੋ ਗੌਫ ਨੇ ਇਕ ਸੈੱਟ ਤੋਂ ਪਿੱਛੇ ਰਹਿ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਪਾਉਲਾ ਬਡੋਸਾ ਨੂੰ 4-6, 6-4, 6-2 ਨਾਲ ਹਰਾ ਕੇ ਚਾਈਨਾ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਲਗਾਤਾਰ ਤੀਜਾ ਮੈਚ ਹੈ ਜਦੋਂ ਗੌਫ ਨੇ ਇੱਕ ਸੈੱਟ ਤੋਂ ਪਿੱਛੇ ਰਹਿ ਕੇ ਜ਼ੋਰਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ। ਡਬਲਯੂ.ਟੀ.ਏ.-1000 ਪੱਧਰ ਦੇ ਇਸ ਟੂਰਨਾਮੈਂਟ ਦੇ ਫਾਈਨਲ ‘ਚ ਐਤਵਾਰ ਨੂੰ ਛੇਵਾਂ ਦਰਜਾ ਪ੍ਰਾਪਤ ਗੌਫ ਨੂੰ ਓਲੰਪਿਕ ਸੋਨ ਤਮਗਾ ਜੇਤੂ ਝੇਂਗ ਕਿਆਨਵੇਨ ਜਾਂ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 20 ਸਾਲਾ ਖਿਡਾਰਨ 19ਵੀਂ ਰੈਂਕਿੰਗ ਵਾਲੀ ਬਡੋਸਾ ਖ਼ਿਲਾਫ਼ ਸ਼ੁਰੂਆਤੀ ਸੈੱਟ ਗੁਆਉਣ ਮਗਰੋਂ ਦੂਜੇ ਸੈੱਟ ਵਿੱਚ 1-3 ਨਾਲ ਪਿੱਛੇ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।

Related posts

ਖੇਡ ਰਤਨ ਐਵਾਰਡ ਲਈ BCCI ਨੇ ਭੇਜਿਆ ਰੋਹਿਤ ਸ਼ਰਮਾ ਦਾ ਨਾਂ, ਅਰਜੁਨ ਐਵਾਰਡ ਲਈ ਵੀ ਇਹ 3 ਨਾਂ ਨਾਮਜ਼ਦ

admin

ਪੀਵੀ ਸਿੰਧੂ ਨੇ ਐਸਟੋਨੀਆ ਦੀ ਕ੍ਰਿਸਟਿਨ ਕੂਬਾ ਨੂੰ ਹਰਾਇਆ, ਕੁਆਰਟਰ ਫਾਈਨਲ ‘ਚ ਬਣਾਈ ਥਾਂ

Bunty

ਰਿਸ਼ਭ ਪੰਤ ਬਣੇ ਆਈ.ਪੀ.ਐੱਲ ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ

Bunty