Punjab

ਪੰਜਾਬੀਆਂ ਦੀਆਂ 800 ਤੇ ਪ੍ਰਵਾਸੀਆਂ ਦੇ 6500 ਵੋਟਾਂ ਵਾਲੇ ਪਿੰਡ ’ਚ ਨਹੀਂ ਹੋਣਗੀਆਂ ਚੋਣਾਂ

ਮੋਹਾਲੀ – ਮੋਹਾਲੀ ਦੇ ਪਿੰਡ ਜਗਤਪੁਰਾ ਵਿਚ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਇਥੇ ਚੋਣਾਂ ਨਹੀਂ ਹੋਣਗੀਆਂ। ਚੋਣ ਕਮਿਸ਼ਨ ਨੇ ਜਗਤਪੁਰਾ ਵਿਚ ਚੋਣਾਂ ’ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਪਿੰਡ ਜਗਤਪੁਰਾ ਦੇ ਵਾਸੀਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਪਿੰਡ ਵਿਚ ਪੰਜਾਬੀਆਂ ਦੀਆਂ 900 ਵੋਟਾਂ ਹਨ ਅਤੇ ਪ੍ਰਵਾਸੀਆਂ ਦੀਆਂ 6500 ਵੋਟਾਂ ਹਨ, ਜਿਸ ਦੇ ਚੱਲਦੇ ਪਿੰਡ ਵਾਸੀਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਜਤਾਈ ਸੀ। ਇਸ ’ਤੇ ਵਿਵਾਦ ਵਧਣ ਤੋਂ ਬਾਅਦ ਜਗਤਪੁਰਾ ਵਿਚ ਚੋਣਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਦੇ ਐਲਾਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਜਗਤਪੁਰਾ ਵਿਚ ਵੋਟਾਂ ਨਹੀਂ ਪੈਣਗੀਆਂ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਪੰਜਾਬ ਦੇ ਕਈ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ ਉਥੇ ਹੀ ਮੋਹਾਲੀ ਦੇ ਪਿੰਡ ਜਗਤਪੁਰਾ ਵਿਚ ਵੋਟਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪਿੰਡ ਜਗਤਪੁਰਾ ਨਾਲ ਤਿੰਨ ਕਲੋਨੀਆਂ ਜੋੜੀਆਂ ਗਈਆਂ ਹਨ, ਜਿਸ ਵਿੱਚੋਂ ਜਗਤਪੁਰਾ ਵਿਚ ਪੰਜਾਬੀਆਂ ਦੀਆਂ 900 ਵੋਟਾਂ ਹਨ ਜਦਕਿ ਕਲੋਨੀਆਂ ਦੇ ਪ੍ਰਵਾਸੀਆਂ ਦੀਆਂ 6500 ਵੋਟਾਂ ਹਨ, ਇਸ ਦੇ ਰੋਸ ਵੱਜੋਂ ਜਗਤਪੁਰਾ ਦੇ ਲੋਕਾਂ ਨੇ ਚੋਣ ਕਮਿਸ਼ਨ ਕੋਲ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਮਗਰੋਂ ਇਥੇ 15 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ’ਤੇ ਰੋਕ ਲਗਾ ਦਿੱਤੀ ਗਈ ਹੈ।

Related posts

ਹਰ ਮੰਗਲਵਾਰ ਹੋਵੇਗੀ 3 ਵਜੇ ਕੈਬਨਿਟ ਮੀਟਿੰਗ, ਮੁੱਖ ਮੰਤਰੀ ਨੇ ਕੀਤੇ ਇਹ ਨਵੇਂ ਹੁਕਮ

Bunty

ਬਿਹਾਰ ਤੇ ਯੂਪੀ ਦੇ ਲੋਕਾਂ ਨੂੰ ਅਪਮਾਨਿਤ ਕਰਨ ‘ਤੇ ਚੰਨੀ ਖ਼ਿਲਾਫ਼ ਕੇਸ ਦਰਜ

admin

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

Bunty