International

ਚਾਰਜਿੰਗ ‘ਤੇ ਰੱਖਿਆ ਮੋਬਾਈਲ ਫਟ ਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਮੈਡਿ੍ਰਡ – ਸਪੇਨ ‘ਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ‘ਚ ਮੋਬਾਈਲ ਫੋਨ ਦੇ ਕਾਰਨ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਨਾ ਸਿਰਫ਼ ਹੈਰਾਨ ਕਰਨ ਵਾਲੀ ਹੈ, ਸਗੋਂ ਇਹ ਸਾਬਤ ਕਰਦੀ ਹੈ ਕਿ ਮੋਬਾਈਲ ਫ਼ੋਨ ਦਾ ਧਮਾਕਾ ਕਿੰਨਾ ਘਾਤਕ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ 47 ਸਾਲਾ ਜੋਸ ਐਂਟੋਨੀਓ ਰੇਂਡਨ, ਉਨ੍ਹਾਂ ਦੀ 56 ਸਾਲਾ ਪਤਨੀ ਐਂਟੋਨੀਆ ਹਿਡਾਲਗੋ ਅਤੇ ਉਨ੍ਹਾਂ ਦੇ ਦੋ ਪੁੱਤਰ 20 ਸਾਲਾ ਜੋਸ ਐਂਟੋਨੀਓ ਅਤੇ 16 ਸਾਲਾ ਐਡਰੀਅਨ ਨੇ ਆਪਣੀ ਜਾਨ ਗੁਆ ​​ਦਿੱਤੀ ਹੈ। ਘਟਨਾ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ।ਗੁਆਂਢੀਆਂ ਮੁਤਾਬਕ ਅੱਗ ਉਸ ਸਮੇਂ ਲੱਗੀ ਜਦੋਂ ਸੋਫੇ ਦੇ ਹੇਠਾਂ ਚਾਰਜਿੰਗ ‘ਤੇ ਰੱਖਿਆ ਮੋਬਾਈਲ ਫ਼ੋਨ ਫਟ ਗਿਆ। ਫੋਨ ਦੇ ਧਮਾਕੇ ਕਾਰਨ ਘਰ ‘ਚ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪਰ ਕੋਈ ਵੀ ਮਦਦ ਨਹੀਂ ਪਹੁੰਚ ਸਕਿਆ।ਗੁਆਂਢੀਆਂ ਨੇ ਅੱਗ ਦੀ ਲਪੇਟ ‘ਚ ਆਏ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਦੀ ਸੁਰੱਖਿਆ ਲਈ ਲਗਾਏ ਗਏ ਲੋਹੇ ਦੇ ਦਰਵਾਜ਼ੇ ਅਤੇ ਰੇਲਿੰਗ ਕਾਰਨ ਉਹ ਅੰਦਰ ਨਹੀਂ ਵੜ੍ਹ ਸਕੇ। ਜਦੋਂ ਤੱਕ ਫਾਇਰ ਬਿ੍ਰਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਹ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਪਰ ਪਰਿਵਾਰ ਦੇ ਚਾਰੋਂ ਜੀਅ ਮਰ ਚੁੱਕੇ ਸਨ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

admin

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

admin

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

admin