Articles

ਕੰਜਕਾਂ ਲਹੂ-ਲੁਹਾਨ: ਦਰਿੰਦਗੀ ਦੀ ਹੱਦ ਵੀ ਸ਼ਰਮਸਾਰ ਹੋ ਗਈ !

(ਫੋਟੋ: ਏ ਐਨ ਆਈ)
ਲੇਖਕ: ਅੰਮ੍ਰਿਤਪਾਲ ਸਿੰਘ ਔਲਖ, ਮੋਗਾ

ਮੇਰੇ ਆਲੇ ਦੁਆਲੇ ਦੇ ਲੋਕ ਅੱਜ 11 ਅਕਤੂਬਰ 2024 ਨੂੰ ਕੰਜਕਾਂ ਪੂਜ ਰਹੇ ਹਨ ਪਰ ਇਹ ਵਿਚਾਰੀਆਂ ਕੰਜਕਾਂ ਹੁਣ ਕਿੱਥੇ ਜਾਣ, ਕਿੱਥੇ ਲੁਕਣ।

ਸਾਡੇ ਆਲੇ ਦੁਆਲੇ ਦੇ ਲੋਕਾਂ ਦੀ ਨਿੱਘਰ ਚੁੱਕੀ ਮਾਨਸਿਕਤਾ ਦਾ ਪ੍ਰਗਟਾਅ ਕਰਦੀਆਂ ਖਬਰਾਂ ਲਗਾਤਾਰ ਪਿਛਲੇ ਤਿੰਨਾਂ ਦਿਨਾਂ ਤੋਂ ਮਿਲ ਰਹੀਂਆਂ ਹਨ।

8 ਤਰੀਕ ਨੂੰ ਪੰਜਾਬੀ ਦੇ ਇੱਕ ਮਸ਼ਹੂਰ ਅਖਬਾਰ ਵਿੱਚ ਖਬਰ ਲੱਗੀ ਕਿ ਮੱਧ ਪ੍ਰਦੇਸ਼ ਡਿੰਡੋਰੀ ਜਿਲ੍ਹੇ ਵਿੱਚ 6 ਸਾਲ ਦੀ ਮਾਸੂਮ ਬਾਲੜੀ ਨਾਲ ਉਸ ਦੇ ਗੁਆਂਢੀ ਨੇ ਜਬਰ-ਜਨਾਹ ਕੀਤਾ।

9 ਤਰੀਕ ਓਸੇ ਮਸ਼ਹੂਰ ਅਖਬਾਰ ਵਿੱਚ ਖਬਰ ਲੱਗੀ ਕਿ ਪੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ 6 ਸਾਲ ਦੀ ਮਾਸੂਮ ਬਾਲੜੀ ਨਾਲ ਉਸ ਦੇ ਗੁਆਂਢੀ ਨੇ ਜਬਰ-ਜਨਾਹ ਕੀਤਾ।

10 ਤਾਰੀਕ ਨੂੰ ਫੇਰ ਓਸੇ ਮਸ਼ਹੂਰ ਪੰਜਾਬੀ ਦੇ ਅਖਬਾਰ ਵਿੱਚ ਖਬਰ ਲੱਗੀ ਕਿ ਪੰਜਾਬ ਦੇ ਬਟਾਲੇ ਜਿਲ੍ਹੇ ਵਿੱਚ 6 ਸਾਲ ਦੀ ਮਾਸੂਮ ਬਾਲੜੀ ਨਾਲ ਉਸ ਦੇ ਗੁਆਂਢੀ ਨੇ ਜਬਰ-ਜਨਾਹ ਕੀਤਾ।

ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਸੁਣ ਕੇ ਏਤਰਾਂ ਹੀ ਲੱਗਦਾ ਕਿ ਇਨਸਾਨ ਨਿੱਘਰ ਜਾਣ ਦੀ ਹੱਦੋਂ ਵੀ ਪਾਰ ਲੰਘ ਗਿਆ ਹੈ।

Related posts

133 ਦਿਨਾਂ ਬਾਅਦ ਕਿਸਾਨ ਆਗੂ ਡੱਲੇਵਾਲ ਵਲੋਂ ਭੁੱਖ ਹੜਤਾਲ ਖਤਮ !

admin

ਲਾਕਡਾਉਨ ਨੇ ਸਿਖਾਏ ਜ਼ਿੰਦਗੀ ਜਿਉਣ ਦੇ ਕੁੱਝ ਚੰਗੇ ਢੰਗ

admin

6 ਅਪ੍ਰੈਲ: ਅੰਤਰਾਸ਼ਟਰੀ ਖੇਡ ਦਿਵਸ

admin