ਈਰਾਨ – ਇਜ਼ਰਾਈਲ ਤੇ ਈਰਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਇਸ ‘ਚ ਰੂਸ ਨੇ ਵੱਡਾ ਬਿਆਨ ਦਿੱਤਾ ਹੈ। ਹੁਣ ਸਵਾਲ ਉੱਠ ਰਿਹਾ ਹੈ ਕਿ ਪੁਤਿਨ ਇਸ ਨਵੀਂ ਜੰਗ ‘ਚ ਸਿੱਧੀ ਐਂਟਰੀ ਦੇ ਮੂਡ ‘ਚ ਹੈ। ਰੂਸ ਇਜ਼ਰਾਈਲ ਅਤੇ ਈਰਾਨ ਦੇ ਨਾਲ ਖੁੱਲ੍ਹ ਕੇ ਸਾਹਮਣੇ ਆਇਆ ਹੈ। ਰੂਸ ਨੇ ਇਜ਼ਰਾਈਲ ਨੂੰ ਭੜਕਾਉਣ ਲਈ ਪੱਛਮੀ ਦੇਸ਼ਾਂ ਦੀ ਆਲੋਚਨਾ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਕਿਸੇ ਵੀ ਸਮੇਂ ਈਰਾਨ ਦੇ ਖਿਲਾਫ ਜਵਾਬੀ ਕਾਰਵਾਈ ਕਰ ਸਕਦਾ ਹੈ। ਪਰ ਇਸ ਹਮਲੇ ਤੋਂ ਪਹਿਲਾਂ ਰੂਸ ਨੇ ਸਖ਼ਤ ਚਿਤਾਵਨੀ ਦਿੱਤੀ ਹੈ।ਲਾਓਸ ਦੇ ਵਿਏਨਟਿਏਨ ਨੇ ਇਕ ਪ੍ਰੈੱਸ ਕਾਨਫਰੰਸ ‘ਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਇਜ਼ਰਾਇਲੀ ਹਮਲੇ ਨਾਲ ਖੇਤਰ ‘ਚ ਤਣਾਅ ਵਧਣ ਦੀ ਸੰਭਾਵਨਾ ਹੈ ਤੇ ਜੇਕਰ ਈਰਾਨ ਦੇ ਨਾਗਰਿਕ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕਰਨ ਦੀ ਕੋਈ ਧਮਕੀ ਦਿੱਤੀ ਗਈ ਤਾਂ ਇਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਗੰਭੀਰ ਉਕਸਾਉਣ ਦੇ ਤੌਰ ‘ਤੇ ਦੇਖੇਗਾ।ਰੂਸੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਮੌਜੂਦਾ ਤਣਾਅ ਦੇ ਬਾਵਜੂਦ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (9151) ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਫੌਜੀਕਰਨ ਕੀਤਾ ਜਾ ਰਿਹਾ ਹੈ। ਅਸੀਂ (ਰੂਸ) ਆਪਣਾ ਰੁਖ ਤੱਥਾਂ ‘ਤੇ ਆਧਾਰਿਤ ਕਰਦੇ ਹਾਂ। ਹਰ ਦੇਸ਼ ‘ਚ ਤੁਹਾਨੂੰ ਸਿਆਸਤਦਾਨ ਤੇ ਸੰਸਦ ਮੈਂਬਰ ਮਿਲ ਜਾਣਗੇ ਜੋ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹਨ,ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਦੇ ਵਿਚਾਰ ਦੇਸ਼ ਦੀ ਸਰਕਾਰ ਦੀ ਅਸਲ ਨੀਤੀਆਂ ਨਾਲ ਮੇਲ ਖਾਂਦੇ ਹੋਣ। ਅਸੀਂ ਪਹਿਲਾਂ ਵੀ ਇਹ ਪੈਟਰਨ ਦੇਖਿਆ ਹੈ।ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਮਸੂਦ ਪੇਜ਼ੇਸਕੀਅਨ ਪਹਿਲੀ ਵਾਰ ਤੁਰਕਮੇਨਿਸਤਾਨ ਦੇ ਅਸ਼ਗਾਬਤ ‘ਚ ਸ਼ੁੱਕਰਵਾਰ ਨੂੰ ਮਿਲੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੇ ਤਾਜ਼ਾ ਸਥਿਤੀ ‘ਤੇ ਵੀ ਚਰਚਾ ਕੀਤੀ।
previous post
next post