International

ਬੰਗਲਾਦੇਸ਼ ਟਿ੍ਰਬਿਊਨਲ ਨੇ ਹਸੀਨਾ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਕੀਤਾ ਜਾਰੀ

ਢਾਕਾ – ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟਿ੍ਰਬਿਊਨਲ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਅਵਾਮੀ ਲੀਗ ਦੇ ਹੋਰ ਚੋਟੀ ਦੇ ਨੇਤਾਵਾਂ ਸਮੇਤ 45 ਲੋਕਾਂ ਖ਼ਿਲਾਫ਼ ਹਾਲ ਹੀ ਦੇ ਵੱਡੇ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਮਨੁੱਖਤਾ ਵਿਰੁੱਧ ਕਥਿਤ ਅਪਰਾਧਾਂ ਦੇ ਦੋਸ਼ ਵਿੱਚ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਮੁੱਖ ਵਕੀਲ ਮੁਹੰਮਦ ਤਾਜੁਲ ਇਸਲਾਮ ਦਾ ਹਵਾਲਾ ਦਿੰਦੇ ਹੋਏ ‘ਡੇਲੀ ਸਟਾਰ’ ਨੇ ਆਪਣੀ ਖ਼ਬਰ ਵਿੱਚ ਦੱਸਿਆ ਕਿ ਜਸਟਿਸ ਮੁਹੰਮਦ ਗੁਲਾਮ ਮੁਰਤਜ਼ਾ ਮਜੂਮਦਾਰ ਦੀ ਅਗਵਾਈ ਵਾਲੇ ਟਿ੍ਰਬਿਊਨਲ ਨੇ ਇਹ ਹੁਕਮ ਦਿੱਤਾ। ਇਸਤਗਾਸਾ ਪੱਖ ਨੇ ਇਸ ਸਬੰਧ ਵਿਚ ਟਿ੍ਰਬਿਊਨਲ ਵਿਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਸਨ ਅਤੇ ਉਸ ਦੇ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਟਿ੍ਰਬਿਊਨਲ ਨੇ ਸਬੰਧਤ ਅਧਿਕਾਰੀਆਂ ਨੂੰ ਹਸੀਨਾ ਅਤੇ 46 ਹੋਰਾਂ ਨੂੰ 18 ਨਵੰਬਰ ਤੱਕ ਗਿ੍ਰਫ਼ਤਾਰ ਕਰਨ ਅਤੇ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਗਸਤ ਵਿੱਚ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕਿਹਾ ਕਿ ਉਹ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਹਾਲ ਹੀ ਵਿੱਚ ਵੱਡੇ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਕਤਲੇਆਮ ਵਿੱਚ ਸ਼ਾਮਲ ਲੋਕਾਂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਟਿ੍ਰਬਿਊਨਲ ਵਿੱਚ ਮੁਕੱਦਮਾ ਚਲਾਏਗੀ। ਬੰਗਲਾਦੇਸ਼ ‘ਚ ਹਸੀਨਾ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਭੜਕੀ ਹਿੰਸਾ ‘ਚ 230 ਤੋਂ ਵੱਧ ਲੋਕ ਮਾਰੇ ਗਏ ਸਨ। ਸਰਕਾਰੀ ਨੌਕਰੀਆਂ ਵਿੱਚ ਵਿਵਾਦਗ੍ਰਸਤ ਰਿਜ਼ਰਵੇਸ਼ਨ ਪ੍ਰਣਾਲੀ ਖ਼ਿਲਾਫ਼ ਜੁਲਾਈ ਵਿੱਚ ਵਿਦਿਆਰਥੀਆਂ ਦੁਆਰਾ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।

 

Related posts

ਚੀਨ ਖ਼ਿਲਾਫ਼ ਯੋਜਨਾਵਾਂ ਬਣਾਉਣ ’ਚ ਕ੍ਰਿਸ਼ਨਮੂਰਤੀ ਦਾ ਅਹਿਮ ਯੋਗਦਾਨ: ਫਾਰੇਨ ਪਾਲਿਸੀ ਮੈਗਜ਼ੀਨ

Bunty

ਚੀਨ ਨੇ ਰੱਖਿਆ ਮੰਤਰੀ ਖ਼ਿਲਾਫ਼ ਜਾਂਚ ਕੀਤੀ ਸ਼ੁਰੂ

Bunty

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼ ਬਹਿਸ ਮਗਰੋਂ ਮੰਗਲਵਾਰ ਨੂੰ ਵੋਟਿੰਗ ਕਰਵਾਈ ਜਾ ਸਕਦੀ ਹੈ

Bunty