‘ਕੇ ਜੀ ਐੱਫ’ ਸੀਰੀਜ਼ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਸ਼੍ਰੀਨਿਧੀ ਸ਼ੈੱਟੀ ‘ਮਿਸ ਇੰਡੀਆ ਟਾਪ 3’ ਵਿੱਚ ਚੁਣੀ ਗਈ ਹੈ। ਉਸ ਪਿੱਛੋਂ ਅਖਬਾਰਾਂ ਵਿੱਚ ਛਪੀ ਉਨ੍ਹਾਂ ਦੀ ਤਸਵੀਰ ਦੇਖ ਕੇ ਉਨ੍ਹਾਂ ਨੂੰ ‘ਕੇ ਜੀ ਐਫ’ ਦਾ ਆਫਰ ਮਿਲਿਆ ਸੀ। ‘ਕੇ ਜੀ ਐੱਫ’ ਬਾਕਸ ਆਫਿਸ ਉੱਤੇ ਹਿੱਟ ਸਾਬਤ ਹੋਈ, ਪਰ ਇਸ ਸਾਲ 14 ਅਪ੍ਰੈਲ ਨੂੰ ਰਿਲੀਜ਼ ‘ਕੇ ਜੀ ਐੱਫ 2’ ਦੀ ਰਿਕਾਰਡ ਤੋੜ ਕਾਮਯਾਬੀ ਨੇ ਸ਼੍ਰੀਨਿਧੀਸ਼ੈੱਟੀ ਦੀ ਕਿਸਮਤ ਦਾ ਰੁਖ਼ ਹੀ ਬਦਲ ਦਿੱਤਾ ਹੈ। ਸ਼੍ਰੀਨਿਧੀ ਦੀ ਇਸ ਫਿਲਮ ਨੇ ਪਹਿਲੇ ਛੇ ਦਿਨਾਂ ਵਿੱਚ ਵਰਲਡ ਵਾਈਡ 600 ਕਰੋੜ ਦੀ ਸ਼ਾਨਦਾਰ ਕਮਾਈ ਕਰਦੇ ਹੋਏ ਇਤਿਹਾਸ ਰਚ ਦਿੱਤਾ। ਪੇਸ਼ ਹਨ ਸ਼੍ਰੀਨਿਧੀ ਸ਼ੈਟੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੇ ਕਰੀਅਰ ਦੀ ਸ਼ੁਰੂਆਤ ‘ਕੇ ਜੀ ਐਫ’ ਨਾਲ ਹੋਈ, ਜੋ ਕੰਨੜ ਫਿਲਮ ਦੇ ਰੂਪ ਵਿੱਚ ਸ਼ੁਰੂ ਹੋ ਕੇ ਬਾਅਦ ਵਿੱਚ ਪੈਨ ਇੰਡੀਆ ਫਿਲਮ ਬਣ ਗਈ?
– ਮੈਨੂੰ ਲੱਗਦਾ ਹੈ ਕਿ ਇੰਟਰਟੇਨਮੈਂਟ ਇੰਡਸਟਰੀ ਦੇ ਲਈ ਲੈਂਗਵੇਜ ਕਦੇ ਬੈਰੀਅਰ ਨਹੀਂ ਹੋ ਸਕਦੀ। ਜਿੱਦਾਂ ਦੱਖਣ ਭਾਰਤੀ ਫਿਲਮਾਂ ਨੂੰ ਸਾਰੇ ਹਿੰਦੋਸਤਾਨ ਵਿੱਚ ਪਸੰਦ ਕੀਤਾ ਜਾਂਦਾ ਹੈ, ਉਸ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਪੈਨ ਇੰਡੀਆ ਫਿਲਮ ਦਾ ਰੁਝਾਨ ਕਾਫੀ ਵਧਣ ਲੱਗਾ ਹੈ।
* ‘ਕੇ ਜੀ ਐੱਫ’ ਦੀ ਕਾਮਯਾਬੀ ਪਿੱਛੋਂ ਜਦ ਇਸ ਦੇ ਦੂਸਰੇ ਭਾਗ ਉੱਤੇ ਕੰਮ ਸ਼ੁਰੂ ਹੋਇਆ, ਕੀ ਤੁਹਾਨੂੰ ਯਕੀਨ ਹੈ ਕਿ ਇਹ ਪਹਿਲੇ ਭਾਗ ਨਾਲੋਂ ਵੀ ਜ਼ਿਆਦਾ ਕਾਮਯਾਬ ਸਾਬਿਤ ਹੋਵੇਗਾ?
– ਅਸੀਂ ਸਭ ਨੇ ਇਸ ਉੱਤੇ ਬਹੁਤ ਮਿਹਨਤ ਕੀਤੀ ਸੀ, ਇਸ ਲਈ ਸਿਰਫ ਮੈਨੂੰ ਨਹੀਂ, ਫਿਲਮ ਨਾਲ ਜੁੜੇ ਹਰ ਕਿਸੇ ਨੂੰ ਯਕੀਨ ਸੀ ਕਿ ਲੋਕਾਂ ਨੂੰ ਇਹ ਜ਼ਰੂਰ ਪਸੰਦ ਆਏਗੀ, ਪਰ ਇਸ ਨੂੰ ਇੰਨਾ ਜ਼ਬਰਦਸਤ ਰਿਸਪਾਂਸ ਮਿਲੇਗਾ, ਇਹ ਕਿਸੇ ਨੇ ਨਹੀਂ ਸੋਚਿਆ ਸੀ।
* ਕੀ ‘ਕੇ ਜੀ ਐੱਫ’ ਦੇ ਹਿਟ ਹੋਣ ਪਿੱਛੋਂ ਦੂਸਰੇ ਭਾਗ ਦੀ ਕਹਾਣੀ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਕੀਤਾ ਸੀ?
– ‘ਕੇ ਜੀ ਐੱਫ 2’ ਦੀ ਕਹਾਣੀ ਅੱਠ ਸਾਲ ਪਹਿਲਾਂ ਲਿਖੀ ਗਈ ਸੀ ਤੇ ਉਨ੍ਹਾਂ ਨੇ ਫਿਲਮ ਦੀ ਕਹਾਣੀ ਅਤੇ ਉਸ਼ ਦੇ ਮੂਡ ਨੂੰ ਜਿਉਂ ਦਾ ਤਿਉਂ ਰੱਖਦੇ ਹੋਏ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ, ਬੱਸ ਸਕੇਲ ਨੂੰ ਥੋੜ੍ਹਾ ਜਿਹਾ ਵੱਡਾ ਕਰ ਦਿੱਤਾ। ਹੀਰੋਇਨ ਦੇ ਕਰੈਕਟਰ ਦੇ ਅਰਕ ਨੂੰ ਚੇਂਜ ਨਹੀਂ ਕੀਤਾ ਗਿਆ, ਕਿਉਂਕਿ ਇਸਦਾ ਭਾਗ ਪਹਿਲਾ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ, ਇਸ ਲਈ ਜਦ ਭਾਗ 2 ਸ਼ੁਰੂੁ ਹੋਇਆ, ਡਾਇਰੈਕਟਰ ਪ੍ਰਸ਼ਾਂਤ ਨੀਲ ਦਾ ਕਹਿਣਾ ਸੀ ਕਿ ਅਸੀਂ ਅਸਲ ਸਟੋਰੀ ਨਾਲੋਂ ਟੁੱਟਣਾ ਨਹੀਂ ਅਤੇ ਕਹਾਣੀ ਪ੍ਰਤੀ ਹਰ ਹਾਲ ਵਿੱਚ ਇਮਾਨਦਾਰ ਰਹਿਣਾ ਹੈ।
* ਕੀ ‘ਕੇ ਜੀ ਐੱਫ 2’ ਦੀ ਰਿਕਾਰਡ ਤੋੜ ਕਾਮਯਾਬੀ ਦੇ ਬਾਅਦ ਇਸ ਦਾ ਤੀਸਰਾ ਭਾਗ ਵੀ ਬਣੇਗਾ?
– ਜਿਸ ਕਿਸੇ ਨੇ ‘ਕੇ ਜੀ ਐਫ 2’ ਦੇਖੀ, ਉਸ ਨੂੰ ਮਹਿਸੂਸ ਹੋਇਆ ਹੋਵੇਗਾ ਕਿ ਇਸ ਦੀ ਰਾਈਟਿੰਗ ਟੀਮ ਨੇ ਇਸ ਦੀ ਸਟੋਰੀ ਵਿੱਚ ਬਹੁਤ ਸਾਰੇ ਰਾਜ਼ ਦਬਾ ਕੇ ਰੱਖੇ ਹਨ ਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਤੀਸਰਾ ਭਾਗ ਆਉਣ ਦੇ ਬਾਅਦ ਹੀ ਫਿਲਮ ਨਾਲ ਜੁੜੇ ਉਹ ਸਾਰੇ ਰਾਜ਼ ਖੁੱਲ੍ਹਣਗੇ। ਇਸ ਲਈ ਮੈਨੂੰ ਯਕੀਨ ਹੈ ਕਿ ਇਸ ਦਾ ਤੀਸਰਾ ਭਾਗ ਜ਼ਰੂਰ ਬਣੇਗਾ। ਬੱਸ ਇਹ ਦੇਖਣਾ ਦਿਲਚਸਪੀ ਹੋਵੇਗਾ ਕਿ ਇਸ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਦਾ ਹੈ।
* ‘ਕੇ ਜੀ ਐੱਫ’ ਫਰੈਂਚਾਈਜ਼ੀ ਵਿੱਚ ਕੰਮ ਕਰਨ ਦਾ ਨਿੱਜੀ ਰੂਪ ਤੋਂ ਤੁਹਾਨੂੰ ਕਿੰਨਾ ਫਾਇਦਾ ਹੋਇਆ?
– ਮੈਨੂੰ ਲੱਗਦਾ ਹੈ ਕਿ ਮੈਂ ਇਸ ਫਰੈਂਚਾਈਜ਼ੀ ਦਾ ਛੋਟਾ ਜਿਹਾ ਹਿੱਸਾ ਹਾਂ, ਪਰ ਇਸ ਨੇ ਮੈਨੂੰ ਕਾਫੀ ਕੁਝ ਦਿੱਤਾ। ਇਸ ਦੇ ਪਹਿਲੇ ਮੈਂ ਕੁਝ ਵੀ ਨਹੀਂ ਸੀ। ਮੇਰੀ ਕੋਈ ਨਿੱਜੀ ਪਛਾਣ ਨਹੀਂ ਸੀ, ਪਰ ਅੱਜ ਨਾ ਕੇਵਲ ਲੋਕ ਮੈਨੂੰ ਪਛਾਣਨ ਲੱਗੇ ਹਨ ਬਲਕਿ ਮੈਨੂੰ ਹੋਰ ਫਿਲਮਾਂ ਵੀ ਮਿਲਣ ਲੱਗੀਆਂ ਹਨ। ‘ਕੇ ਜੀ ਐੱਫ’ ਦੀ ਸਫਲਤਾ ਨਾਲ ਮੈਨੂੰ ਪਹਿਲੀ ਵਾਰ 2019 ਵਿੱਚ ਚੀਆ ਵਿਕਰਮ ਸਰ ਦੇ ਆਪੋਜ਼ਿਟ ਤੇਲਗੂ ਫਿਲਮ ‘ਕੋਬਰਾ’ ਮਿਲੀ ਸੀ, ਜੋ ਪਿੱਛੇ ਜਿਹੇ ਰਿਲੀਜ਼ ਹੋਈ ਹੈ।
* ਨਿੱਜੀ ਰੂਪ ਤੋਂ ਕਿਸ ਤਰ੍ਹ ਦੀਆਂ ਫਿਲਮਾਂ ਕਰਨਾ ਪਸੰਦਾ ਹਨ?
-ਮੈਨੂੰ ਸਲਾਈਸ ਆਫ ਲਈਫ ਨਾਲ ਲਾਰਜ਼ਰ ਦੈਨ ਲਾਈਫ ਤੱਕ ਹਰ ਤਰ੍ਹਾਂ ਦੀਆਂ ਫਿਲਮਾਂ ਪਸੰਦ ਹਨ। ਮੈਂ ਚਾਹੁੰਦੀ ਹਾਂ ਕਿ ਮੈਂ ਅਲੱਗ ਅਲੱਗ ਜੋਨਰ ਦੀਆਂ ਫਿਲਮਾਂ ਕਰਾਂ। ਸੁਸ਼ਮਿਤਾ ਸੇਨ ਦੀ ‘ਆਰੀਆ’ ਅਤੇ ਆਲੀਆ ਭੱਟ ਦੀ ‘ਰਾਜ਼ੀ’ ਮੈਨੂੰ ਕਾਫੀ ਪਸੰਦ ਹਨ। ਮੈਂ ਉਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਕਰਨਾ ਚਾਹਾਂਗੀ।
previous post
next post
