Bollywood

ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਲਈ Taapsee Pannu ਨੂੰ 10 ਸਾਲ ਕਰਨਾ ਪਿਆ ਸੰਘਰਸ਼, ਅਦਾਕਾਰਾ ਨੇ ਕਿਹਾ- ਇੱਥੇ ਤਕ ਪਹੁੰਚਣਾ ਹੈ ਮੁਸ਼ਕਿਲ

ਨਵੀਂ ਦਿੱਲੀ – ਪਠਾਨ ਤੋਂ ਬਾਅਦ ਬਾਲੀਵੁੱਡ ਦੇ ਦਿੱਗਜ਼ ਸ਼ਾਹਰੁਖ ਖ਼ਾਨ ਨੇ ਆਪਣੀ ਅਗਲੀ ਫਿਲਮ ਡੰਕੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਮਜ਼ੇਦਾਰ ਵੀਡੀਓ ਸ਼ੇਅਰ ਕਰਕੇ ਆਪਣੀ ਫਿਲਮ ਦੇ ਨਾਂ ਦਾ ਐਲਾਨ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਕਰ ਰਹੇ ਹਨ। ਫਿਲਮ ’ਚ ਸਾਹਰੁਖ ਖ਼ਾਨ ਨਾਲ ਅਦਾਕਾਰਾ Taapsee Pannu ਵੀ ਮੁੱਖ ਭੂਮਿਕਾ ’ਚ ਹੋਵੇਗੀ।

ਕਿੰਗ ਖ਼ਾਨ ਨਾਲ ਕੰਮ ਕਰਨ ਲਈ ਅਦਾਕਾਰਾ ਨੂੰ ਕਈ ਸਾਲਾਂ ਤਕ ਇੰਤਜ਼ਾਰ ਕਰਨਾ ਪਿਆ। ਇਸ ਗੱਲ ਦਾ ਖੁਲਾਸਾ ਖ਼ੁਦ Taapsee Pannu ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। Taapsee Pannu ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਤਾਪਸੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਖ਼ਾਸ ਪੋਸਟ ਲਿਖੀ ਹੈ।ਇਸ ਪੋਸਟ ਜ਼ਰੀਏ ਉਸ ਨੇ ਦੱਸਿਆ ਹੈ ਕਿ ਸ਼ਾਹਰੁਖ ਖ਼ਾਨ ਅਤੇ ਰਾਜਕੁਮਾਰ ਹਿਰਾਨੀ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਲਈ ਉਸ ਨੂੰ ਲਗਭਗ 10 ਸਾਲ ਤਕ ਸੰਘਰਸ਼ ਕਰਨਾ ਪਿਆ। ਤਾਪਸੀ ਨੇ ਆਪਣੇ ਟਵੀਟ ’ਚ ਸਾਹਰੁਖ ਖ਼ਾਨ ਦੀ ਫਿਲਮ ‘ਓਮ ਸ਼ਾਂਤੀ ਓਮ’ ਦਾ ਡਾਇਲਾਗ ਲਿਖਦਿਆਂ ਕਿਹਾ, ‘ਹਾਂ, ਇੱਥੇ ਤਕ ਪਹੁੰਚਣਾ ਮੁਸ਼ਕਿਲ ਹੈ, ਅਤੇ ਮੁਸ਼ਕਿਲ ਉਦੋਂ ਹੈ, ਜਦੋਂ ਤੁਸੀਂ ਇਕੱਲੇ ਹੁੰਦੇ ਹੋ ਪਰ ਇਕ ਵਾਰ ਇਕ ਸੁਪਰਸਟਾਰ ਨੇ ਕਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ’ਚ ਲੱਗ ਜਾਂਦੀ ਹੈ।’

ਤਾਪਸੀ ਨੇ ਟਵੀਟ ਦੇ ਆਖ਼ਰ ’ਚ ਲਿਖਿਆ, ‘ਇਮਾਨਦਾਰੀ, ਮਿਹਨਤ ਅਤੇ ਲਗਨ ਨੂੰ ਸਲਾਮ, ਲਗਭਗ 10 ਸਾਲ ਲੱਗ ਗਏ ਪਰ ਆਖ਼ਿਰਕਾਰ ‘ਆਲ ਇਜ਼ ਵੈੱਲ।’ ਸੋਸ਼ਲ ਮੀਡੀਆ ’ਤੇ ਤਾਪਸੀ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਟਵੀਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕੁਮੈਂਟ ਕਰਕੇ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਫਿਲਮ 22 ਦਸੰਬਰ 2023 ਨੂੰ ਰਿਲੀਜ਼ ਹੋਵੇਗੀ। ਫਿਲਮ ਡੰਕੀ ਦੇ ਐਲਾਨ ਤੋਂ ਬਾਅਦ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਉਹ ਸੋਸ਼ਲ ਮੀਡੀਆ ’ਤੇ ਵੀ ਆਪਣਾ ਉਤਸ਼ਾਹ ਵੀ ਜ਼ਾਹਿਰ ਕਰ ਰਹੇ ਹਨ।

Related posts

ਅਦਾਕਾਰਾ ਕਰੀਨਾ ਕਪੂਰ ਬਣੀ ‘ਯੂਨੀਸੇਫ ਦੀ ਰਾਸ਼ਟਰੀ ਰਾਜਦੂਤ’, ਕਿਹਾ- ਹਰ ਬੱਚੇ ਨੂੰ ਮਿਲੇਗਾ ਉਸ ਦਾ ਹੱਕ

Bunty

ਸਲਮਾਨ ਖਾਨ ਨੇ ‘ਬਿੱਗ ਬੌਸ 16’ ਦੀ ਮੇਜ਼ਬਾਨੀ ਕਰਨ ਲਈ 1000 ਕਰੋੜ ਮੰਗੇ ਸਨ

Bunty

ਕਾਜੋਲ ਦੇਵਗਨ ਅਤੇ ਰਾਣੀ ਮੁਖਰਜੀ

admin