International

ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਹਿਣ ਵਾਲੇ ਲੋਕ ਹੀ ਅਸਲ ਖ਼ਤਰਾ : ਮਸਕ

ਲੈਂਕੈਸਟਰ – ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਸਾਬਕਾ ਰਾਸ਼ਟਰਪਤੀ ਨੂੰ ‘ਲੋਕਤੰਤਰ ਲਈ ਖ਼ਤਰਾ’ ਕਹਿੰਦੇ ਹਨ, ਉਹ ਖ਼ੁਦ ਹੀ ਲੋਕਤੰਤਰ ਲਈ ਖ਼ਤਰਾ ਹਨ। ਮਸਕ ਨੇ ਪੈਨਸਿਲਵੇਨੀਆ ਦੇ ਇੱਕ ‘ਟਾਊਨ ਹਾਲ’ ਨੂੰ ਸੰਬੋਧਨ ਕਰਦਿਆਂ ਅਮਰੀਕੀ ਸੰਸਦੀ ਕੰਪਲੈਕਸ ‘ਯੂ.ਐਸ ਕੈਪੀਟਲ’ ਵਿੱਚ 6 ਜਨਵਰੀ, 2021 ਨੂੰ ਹੋਏ ਦੰਗਿਆਂ ਦੇ ਸੰਦਰਭ ਵਿੱਚ ਕਿਹਾ ਕਿ ਇਸ ਘਟਨਾ ਨੂੰ ਇੱਕ ਤਰ੍ਹਾਂ ਦੀ ਹਿੰਸਕ ਬਗਾਵਤ ਕਿਹਾ ਗਿਆ, ਜਦੋਂ ਕਿ ਅਸਲ ਵਿੱਚ ਅਜਿਹਾ ਨਹੀਂ ਹੈ।” ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਹਾਰ ਦੇ ਬਾਅਦ ਟਰੰਪ ਦੁਆਰਾ ਚੋਣ ਨਤੀਜਿਆਂ ‘ਤੇ ਸਵਾਲ ਚੁੱਕੇ ਜਾਣ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ, 2021 ਨੂੰ ‘ਯੂ.ਐਸ ਕੈਪੀਟਲ’ (ਅਮਰੀਕੀ ਸੰਸਦ ਕੰਪਲੈਕਸ) ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ 100 ਤੋਂ ਵੱਧ ਸੁਰੱਖਿਆ ਅਧਿਕਾਰੀ ਜ਼ਖਮੀ ਹੋਏ ਸਨ। ਮਸਕ ਨੇ ਕਿਹਾ ਕਿ ਉਹ ਲੋਕ ਜੋ ਕਹਿੰਦੇ ਹਨ ਕਿ “ਟਰੰਪ ਲੋਕਤੰਤਰ ਲਈ ਖ਼ਤਰਾ ਹੈ ਉਹ ਖ਼ੁਦ ਲੋਕਤੰਤਰ ਲਈ ਖਤਰਾ ਹਨ।” ਉਸਨੇ ਕਿਹਾ ਕਿ ਟਰੰਪ ਨੇ “ਅਸਲ ਵਿੱਚ ਲੋਕਾਂ ਨੂੰ ਹਿੰਸਕ ਨਾ ਹੋਣ ਲਈ ਕਿਹਾ ਸੀ ਅਤੇ ਉਸਨੇ ਉਨ੍ਹਾਂ ਨੂੰ ਸ਼ਾਂਤੀਪੂਰਨ ਅਤੇ ਦੇਸ਼ਭਗਤੀ ਦੇ ਢੰਗ ਨਾਲ ਵਿਰੋਧ ਕਰਨ ਲਈ ਕਿਹਾ ਸੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin