International

ਮਿਸ਼ੇਲ ਓਬਾਮਾ ਨੇ ਹੈਰਿਸ ਦੇ ਸਮਰਥਨ ਚ ਕੀਤੀ ਰੈਲੀ

ਕਲਾਮਾਜ਼ੂ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਹੈ ਤਾਂ ਜੋ ਉਹ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਣ। ਨਵੰਬਰ ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਸਮਰਥਨ ‘ਚ ਮਿਸ਼ੀਗਨ ‘ਚ ਇਕ ਰੈਲੀ ‘ਚ ਮਿਸ਼ੇਲ ਓਬਾਮਾ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਔਰਤਾਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਜਾਵੇਗੀ। ਅਮਰੀਕਾ ਦੀ ਸਾਬਕਾ ਫਸਟ ਲੇਡੀ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰਾਂ ਨੂੰ ਖ਼ਤਮ ਕਰਨ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਨਾਲ ਖਿਲਵਾੜ ਹੈ। ਓਬਾਮਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਲੋਕ ਤਰੱਕੀ ਦੀ ਧੀਮੀ ਗਤੀ ਕਾਰਨ ਗੁੱਸੇ ਵਿਚ ਟਰੰਪ ਨੂੰ ਵੋਟ ਪਾ ਸਕਦੇ ਹਨ, ਪਰ ਇਸ ਗੁੱਸੇ ਦਾ ਅਸਰ ਬਾਕੀ ਚੀਜ਼ਾਂ ‘ਤੇ ਪਵੇਗਾ।” ਮਿਸ਼ੇਲ ਓਬਾਮਾ ਨੇ ਕਿਹਾ, “ਜੇਕਰ ਤੁਸੀਂ ਇਸ ਚੋਣ ਵਿਚ ਸਹੀ ਵਿਅਕਤੀ ਨੂੰ ਵੋਟ ਨਹੀਂ ਦਿੰਦੇ ਹੋ, ਤਾਂ ਤੁਹਾਡਾ ਗੁੱਸੇ ਦਾ ਖਮਿਆਜ਼ਾ ਤੁਹਾਡੀ ਪਤਨੀ, ਤੁਹਾਡੀ ਧੀ, ਤੁਹਾਡੀ ਮਾਂ ਅਤੇ ਸਾਡੇ ਵਰਗੀਆਂ ਔਰਤਾਂ ‘ਤੇ ਪਵੇਗਾ।” ਉਨ੍ਹਾਂ ਕਿਹਾ, ”ਕਮਲਾ ਨੇ ਹਰ ਪੱਧਰ ‘ਤੇ ਸਾਬਤ ਕਰ ਦਿੱਤਾ ਹੈ ਕਿ ਉਹ ਤਿਆਰ ਹੈ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਇਸ ਪਲ ਲਈ ਤਿਆਰ ਹਾਂ?” ਓਬਾਮਾ ਨੇ ਕਿਹਾ, ”ਇਸ ਝੂਠ ‘ਤੇ ਵਿਸ਼ਵਾਸ ਨਾ ਕਰੋ ਕਿ ਅਸੀਂ ਨਹੀਂ ਜਾਣਦੇ ਕਿ ਕਮਲਾ ਕੌਣ ਹੈ ਜਾਂ ਉਹ ਕਿਹੜੇ ਮਹੱਤਵਪੂਰਨ ਮੁੱਦਿਆਂ ‘ਤੇ ਚੱਲ ਰਹੀ ਹੈ। ਉਹ ਇਕ ਅਜਿਹੀ ਔਰਤ ਹੈ ਜੋ ਤੁਹਾਨੂੰ ਸਭ ਸਮਝ ਸਕਦੀ ਹੈ।” ਓਬਾਮਾ ਤੋਂ ਬਾਅਦ ਹੈਰਿਸ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਉਨ੍ਹਾਂ (ਲੋਕਾਂ) ਦੇ ਹਿੱਤਾਂ ਦਾ ਖਿਆਲ ਰੱਖੇਗੀ। ਉਸ ਨੇ ਟਰੰਪ ‘ਤੇ ਸਿਰਫ ਆਪਣੇ ਬਾਰੇ ਸੋਚਣ ਦਾ ਦੋਸ਼ ਲਗਾਇਆ। ਹੈਰਿਸ ਨੇ ਕਿਹਾ, “ਸਾਡੇ ਦੇਸ਼ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਲੋਕਾਂ ਬਾਰੇ ਸੋਚੇ, ਉਨ੍ਹਾਂ ਨੂੰ ਸਮਝੇ ਅਤੇ ਉਨ੍ਹਾਂ ਦੇ ਹੱਕਾਂ ਲਈ ਲੜੇ।”

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin