India

ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ

ਨਵੀਂ ਦਿੱਲੀ – ਦੀਵਾਲੀ ਦੇ ਤਿਉਹਾਰ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਕੀਮਤਾਂ ਵਿਚ 12 ਤੋਂ 15 ਪੈਸੇ ਤੱਕ ਦੀ ਕਟੌਤੀ ਕੀਤੀ ਗਈ ਹੈ। ਅੱਜ ਜਲੰਧਰ ’ਚ ਪੈਟਰੋਲ ਦੀ ਕੀਮਤ 96.81 ਰੁਪਏ ਪ੍ਰਤੀ ਲੀਟਰ ਹੈ। ਪਿਛਲੇ 10 ਦਿਨਾਂ ’ਚ ਜਲੰਧਰ ’ਚ ਪੈਟਰੋਲ ਦੀ ਕੀਮਤ 97.05 ਰੁਪਏ ਪ੍ਰਤੀ ਲੀਟਰ ਤੋਂ ਘਟ ਕੇ 96.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਅਸੀਂ ਪਿਛਲੇ ਮਹੀਨੇ ਦੀ ਕੀਮਤ ਦੀ ਅੱਜ ਦੀ ਕੀਮਤ ਨਾਲ ਤੁਲਨਾ ਕਰੀਏ, ਤਾਂ ਕੀਮਤ 0.24 ਫ਼ੀਸਦੀ ਤੱਕ ਘੱਟ ਗਈ ਹੈ।
ਸਰਕਾਰੀ ਤੇਲ ਕੰਪਨੀਆਂ ਮੁਤਾਬਕ ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਪੈਟਰੋਲ 15 ਪੈਸੇ ਸਸਤਾ 94.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਵੀ 18 ਪੈਸੇ ਦੀ ਗਿਰਾਵਟ ਨਾਲ 87.76 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਈ ਹੈ। ਗਾਜ਼ੀਆਬਾਦ ਵਿੱਚ ਪੈਟਰੋਲ 12 ਪੈਸੇ ਡਿੱਗ ਕੇ 94.53 ਰੁਪਏ ਅਤੇ ਡੀਜ਼ਲ 14 ਪੈਸੇ ਡਿੱਗ ਕੇ 87.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ ’ਚ ਪੈਟਰੋਲ 14 ਪੈਸੇ ਸਸਤਾ ਹੋ ਕੇ 94.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਸਸਤਾ ਹੋ ਕੇ 87.83 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ।ਦੱਸ ਦੇਈਏ ਕਿ ਰਾਜਾਂ ਦੇ ਅੰਦਰ ਮਾਲ ਢੁਆਈ ਲਾਗਤ ਵਿੱਚ ਕਮੀ ਕਾਰਨ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ।

Related posts

ਸਾ਼ਬਾਸ਼ ਬੱਚੇ . . . ਚੱਕੀ ਜਾਹ ਫੱਟੇ . . . !

admin

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਜ਼ਿੰਦਗੀ ਦਾ ਖ਼ਤਰਾ ਟਲ ਜਾਵੇਗਾ ?

admin

ਭਾਰਤੀ ਸਕੂਲਾਂ ਵਿੱਚ ਦਾਖ਼ਲੇ ’ਚ 37 ਲੱਖ ਤੋਂ ਵੱਧ ਦੀ ਗਿਰਾਵਟ !

admin