India

ਸਰਦਾਰ ਪਟੇਲ ਨੂੰ ਲੰਬੇ ਸਮੇਂ ਤਕ ‘ਭਾਰਤ ਰਤਨ’ ਤੋਂ ਵਾਂਝਾ ਰੱਖਿਆ ਗਿਆ : ਅਮਿਤ ਸ਼ਾਹ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਪ੍ਰਤੀ ਸਰਦਾਰ ਵੱਲਭ ਭਾਈ ਪਟੇਲ ਦੇ ਮਹਾਨ ਯੋਗਦਾਨ ਨੂੰ ਮਿਟਾਉਣ ਤੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਾਲ ਹੀ ਉਨ੍ਹਾਂ ਨੂੰ ਲੰਬੇ ਸਮੇਂ ਤਕ ਭਾਰਤ ਰਤਨ ਤੋਂ ਵਾਂਝਾ ਰੱਖਿਆ ਗਿਆ।
ਸਰਦਾਰ ਪਟੇਲ ਦੇ ਜਨਮ ਦਿਨ ਤੋਂ ਪਹਿਲਾਂ ‘ਰਨ ਫਾਰ ਯੂਨਿਟੀ’ ਦੌੜ ਨੂੰ ਹਰੀ ਝੰਡੀ ਵਿਖਾਉਣ ਸਮੇਂ ਸ਼ਾਹ ਨੇ ਕਿਹਾ ਕਿ ਇਹ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੀ ਦੂਰਅੰਦੇਸ਼ੀ ਤੇ ਸਿਆਣਪ ਕਾਰਨ ਹੀ ਸੰਭਵ ਹੋਇਆ ਕਿ 550 ਤੋਂ ਵੱਧ ਰਿਆਸਤਾਂ ਭਾਰਤ ’ਚ ਸ਼ਾਮਲ ਹੋਈਆਂ ਅਤੇ ਦੇਸ਼ ਇਕਮੁੱਠ ਬਣ ਗਿਆ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੇ ਯਤਨਾਂ ਸਦਕਾ ਹੀ ਲਕਸ਼ਦੀਪ, ਜੂਨਾਗੜ੍ਹ, ਹੈਦਰਾਬਾਦ ਅਤੇ ਹੋਰ ਸਾਰੀਆਂ ਰਿਆਸਤਾਂ ਭਾਰਤ ’ਚ ਸ਼ਾਮਲ ਹੋਈਆਂ। ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਨੂੰ ਲੰਬੇ ਸਮੇਂ ਤੱਕ ‘ਭਾਰਤ ਰਤਨ’ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ’ਚ ਸਰਦਾਰ ਪਟੇਲ ਦਾ ਸਭ ਤੋਂ ਉੱਚਾ ਬੁੱਤ ਸਥਾਪਿਤ ਕਰ ਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਿਆ। ਪ੍ਰਧਾਨ ਮੰਤਰੀ ਨੇ ਹਰ ਖੇਤਰ ’ਚ ਸਰਦਾਰ ਪਟੇਲ ਦੇ ਦਿ੍ਰਸ਼ਟੀਕੋਣ, ਵਿਚਾਰਾਂ ਤੇ ਸੰਦੇਸ਼ ਨੂੰ ਰੂਪਮਾਨ ਕੀਤਾ ਹੈ। ਦੱਸਣਯੋਗ ਹੈ ਕਿ ਸਰਦਾਰ ਪਟੇਲ ਨੂੰ 1950 ’ਚ ਉਨ੍ਹਾਂ ਦੀ ਮੌਤ ਤੋਂ 41 ਸਾਲ ਬਾਅਦ 1991 ’ਚ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin