India

ਚਿੱਟ ਫੰਡ ਦੇ ਨਾਂ ਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇਗੀ ਦਿੱਲੀ ਸਰਕਾਰ

ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਫਰਜ਼ੀ ਵਿੱਤੀ ਸਕੀਮਾਂ ’ਤੇ ਪਾਬੰਦੀ ਲਾਉਣ ਲਈ ਨਵੇਂ ਨਿਯਮ ਬਣਾਏ ਹਨ। ਇਹ ਲੋਕਾਂ ਨੂੰ ਉਨ੍ਹਾਂ ਫਰਜ਼ੀ ਸਕੀਮਾਂ ਤੋਂ ਬਚਾਉਣ ਲਈ ਹਨ, ਜਿਨ੍ਹਾਂ ਤਹਿਤ ਚਿੱਟ ਫੰਡ ਅਤੇ ਉੱਚ ਮੁਨਾਫੇ ਵਾਲੇ ਨਿਵੇਸ਼ ਦੇ ਨਾਂ ’ਤੇ ਲੋਕਾਂ ਦਾ ਪੈਸਾ ਹੜੱਪਿਆ ਜਾਂਦਾ ਹੈ। ਹੁਣ ਸਰਕਾਰ ਕੋਲ ਅਜਿਹੇ ਮਾਮਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਅਧਿਕਾਰ ਹੋਣਗੇ, ਜਿਨ੍ਹਾਂ ’ਚ ਜਾਂਚ ਕਰਨਾ ਅਤੇ ਜਾਇਦਾਦਾਂ ਨੂੰ ਜ਼ਬਤ ਕਰਨਾ ਸ਼ਾਮਲ ਹੈ।ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੋਕ ਅਜਿਹੇ ਝੂਠੇ ਵਾਅਦਿਆਂ ’ਚ ਫਸਦੇ ਰਹੇ ਹਨ, ਜੋ ਉਨ੍ਹਾਂ ਨੂੰ ਮੋਟਾ ਮੁਨਾਫਾ ਦੇਣ ਦਾ ਦਾਅਵਾ ਕਰਦੇ ਹਨ ਪਰ ਅੰਤ ’ਚ ਉਨ੍ਹਾਂ ਨੂੰ ਨੁਕਸਾਨ ਹੀ ਹੁੰਦਾ ਹੈ। ਨਵੇਂ ਨਿਯਮਾਂ ਰਾਹੀਂ ਸਰਕਾਰ ਅਜਿਹੇ ਧੋਖੇਬਾਜ਼ਾਂ ’ਤੇ ਤਿੱਖੀ ਨਜ਼ਰ ਰੱਖੇਗੀ। ਨਵੇਂ ਨਿਯਮਾਂ ਵਿਚ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਲਈ ਇਕ ਹੱਦ ਤੈਅ ਕੀਤੀ ਹੈ, ਤਾਂ ਜੋ ਉਨ੍ਹਾਂ ਦੇ ਕੰਮ ਵਿਚ ਕੋਈ ਰੁਕਾਵਟ ਨਾ ਆਵੇ।

Related posts

ਓਮੀਕ੍ਰੋਨ ਦੇ ਸਬ-ਵੇਰੀਐਂਟ ਬੀਏ.2 ਦੇ ਬਾਰੇ ‘ਚ, ਭਾਰਤ ‘ਚ ਵੀ ਮਿਲੇ ਕੇਸ

Bunty

ਕਾਂਗਰਸ ਪ੍ਰਧਾਨ ਖੜਗੇ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਮਣੀਪੁਰ ਨੂੰ ਲੈ ਕੇ ਕੀਤੀ ਮੰਗ

Bunty

ਹੜਤਾਲ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਟਿੱਪਣੀ, ਅਦਾਲਤ ਦੀ ਕਾਰਵਾਈ ‘ਚ ਅੜਿੱਕਾ ਨਹੀਂ ਪਾ ਸਕਦੇ ਵਕੀਲ

Bunty