International

ਬੰਗਲਾਦੇਸ਼: ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ

ਢਾਕਾ- ਬੰਗਲਾਦੇਸ਼ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਮੱਛਰ ਨਾਲ ਫੈਲਣ ਵਾਲੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 407 ਤੱਕ ਪਹੁੰਚ ਗਈ ਹੈ। ਸ਼ਨੀਵਾਰ ਸਵੇਰ ਤੱਕ ਪਿਛਲੇ 24 ਘੰਟਿਆਂ ਵਿੱਚ ਅੱਠ ਹੋਰ ਮੌਤਾਂ ਅਤੇ 994 ਹੋਰ ਡੇਂਗੂ ਸੰਕਰਮਣ ਦਰਜ ਕੀਤੇ ਗਏ। ਢਾਕਾ ਟਿ੍ਰਬਿਊਨ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਹੋਈਆਂ ਮੌਤਾਂ ਵਿੱਚ ਢਾਕਾ ਦੱਖਣੀ ਸਿਟੀ ਕਾਰਪੋਰੇਸ਼ਨ (ਡੀ.ਐਸ.ਸੀ.ਸੀ) ਵਿੱਚ 5, ਢਾਕਾ ਉੱਤਰੀ ਸਿਟੀ ਕਾਰਪੋਰੇਸ਼ਨ (ਡੀਐਨਸੀਸੀ) ਵਿੱਚ 2 ਅਤੇ ਚਟੋਗ੍ਰਾਮ ਡਿਵੀਜ਼ਨ (ਸ਼ਹਿਰ ਕਾਰਪੋਰੇਸ਼ਨ ਤੋਂ ਬਾਹਰ) ਵਿੱਚ 1 ਦੀ ਰਿਪੋਰਟ ਕੀਤੀ ਗਈ ।ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ) ਅਨੁਸਾਰ ਇਸ ਸਮੇਂ ਦੌਰਾਨ 994 ਹੋਰ ਮਰੀਜ਼ ਵਾਇਰਲ ਬੁਖਾਰ ਨਾਲ ਹਸਪਤਾਲ ਵਿੱਚ ਦਾਖਲ ਹੋਏ। ਰਿਪੋਰਟ ਵਿੱਚ ਕਿਹਾ ਗਿਆ ਕਿ ਉਨ੍ਹਾਂ ਵਿੱਚੋਂ 236 ਡੇਂਗੂ ਦੇ ਮਰੀਜ਼ ਢਾਕਾ ਉੱਤਰੀ ਸਿਟੀ ਕਾਰਪੋਰੇਸ਼ਨ ਦੇ ਅਧੀਨ ਹਸਪਤਾਲਾਂ ਵਿੱਚ ਦਾਖਲ ਸਨ, ਜਦੋਂ ਕਿ 148 ਢਾਕਾ ਦੱਖਣੀ ਸਿਟੀ ਕਾਰਪੋਰੇਸ਼ਨ ਦੇ ਹਸਪਤਾਲ ਵਿੱਚ ਦਾਖਲ ਸਨ। ਇਸ ਸਮੇਂ ਦੇਸ਼ ਭਰ ਦੇ ਵੱਖ-ਵੱਖ ਹਸਪਤਾਲਾਂ ਵਿੱਚ 4,173 ਤੋਂ ਵੱਧ ਮਰੀਜ਼ ਇਲਾਜ ਕਰਵਾ ਰਹੇ ਹਨ। 1 ਜਨਵਰੀ, 2024 ਤੋਂ ਹੁਣ ਤੱਕ ਡੇਂਗੂ ਦੇ ਕੁੱਲ 69,922 ਮਾਮਲੇ ਸਾਹਮਣੇ ਆਏ ਹਨ।ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸਾਲ ਡੇਂਗੂ ਕਾਰਨ ਲਗਭਗ 1,705 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਨਾਲ ਇਹ ਰਿਕਾਰਡ ‘ਤੇ ਸਭ ਤੋਂ ਘਾਤਕ ਸਾਲ ਬਣ ਗਿਆ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin