India

ED ਨੇ 2,800 ਕਰੋੜ ਰੁਪਏ ਦੇ ਚਿਟ ਫੰਡ ਘਪਲੇ ਚ ਪਿਤਾ-ਪੁੱਤ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੋਲਕਾਤਾ ‘ਚ 2,800 ਕਰੋੜ ਰੁਪਏ ਦੇ ਕਥਿਤ ਚਿਟ ਫੰਡ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਇਕ ਵਿਅਕਤੀ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੀ ਇਕ ਵਿਸ਼ੇਸ਼ ਅਦਾਲਤ ਨੇ ਪ੍ਰਯਾਗ ਗਰੁੱਪ ਆਫ਼ ਕੰਪਨੀਜ਼ ਦੇ ਪ੍ਰਮੋਟਰ ਬਾਸੁਦੇਵ ਬਾਗਚੀ ਅਤੇ ਉਸ ਦੇ ਪੁੱਤਰ ਅਵਿਕ ਬਾਗਚੀ ਨੂੰ 10 ਦਿਨਾਂ ਦੀ ਈ.ਡੀ. ਹਿਰਾਸਤ ਵਿੱਚ ਭੇਜ ਦਿੱਤਾ ਹੈ। ਈ.ਡੀ. ਨੇ 26 ਨਵੰਬਰ ਨੂੰ ਕੋਲਕਾਤਾ ਅਤੇ ਮੁੰਬਈ ‘ਚ ਇਨ੍ਹਾਂ ਦੋਹਾਂ ਅਤੇ ਕੁਝ ਹੋਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਦੋਹਾਂ ‘ਤੇ ਮਹੀਨਾਵਾਰ ਆਮਦਨ ਸਕੀਮ (ਐੱਮਆਈਐੱਸ), ‘ਰਿਡੀਮੇਬਲ’ ਤਰਜੀਹੀ ਸ਼ੇਅਰਾਂ ਅਤੇ ਕਲੱਬ ਮੈਂਬਰਸ਼ਿਪ ਸਰਟੀਫਿਕੇਟਾਂ ਵਰਗੀਆਂ ‘ਝੂਠੀਆਂ’ ਉੱਚ-ਰਿਟਰਨ ਸਕੀਮਾਂ ਦੇ ਤਹਿਤ 2,800 ਕਰੋੜ ਰੁਪਏ ਦੀ ਜਮ੍ਹਾਂ ਰਕਮ ਇਕੱਠੀ ਕਰਕੇ ਜਨਤਾ ਨੂੰ ‘ਧੋਖਾ’ ਦੇਣ ਦਾ ਦੋਸ਼ ਹੈ।ਈ.ਡੀ. ਨੇ ਕਿਹਾ ਕਿ ਹੁਣ ਤੱਕ ਨਿਵੇਸ਼ਕਾਂ ਨੂੰ 1,900 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਪ੍ਰਯਾਗ ਸਮੂਹ ਦੀਆਂ ਕੰਪਨੀਆਂ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵਰਗੀਆਂ ਰੈਗੂਲੇਟਰੀ ਸੰਸਥਾਵਾਂ ਤੋਂ ਲੋੜੀਂਦੀਆਂ ਇਜਾਜ਼ਤਾਂ ਤੋਂ ਬਿਨਾਂ ‘ਗੈਰ-ਕਾਨੂੰਨੀ’ ਕੰਮ ਕੀਤਾ, ਜਿਸ ਨਾਲ ਕਈ ਰਾਜਾਂ ਦੇ ਲੱਖਾਂ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਗਿਆ। ਏਜੰਸੀ ਨੇ ਕਿਹਾ ਕਿ ਪ੍ਰਮੋਟਰਾਂ ਨੇ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਕੀਤੀ ਅਤੇ ਬਾਅਦ ‘ਚ ਇਸ ਦੀ ਵਰਤੋਂ ਕਈ ਜਾਇਦਾਦਾਂ ਖਰੀਦਣ ਲਈ ਕੀਤੀ। ਬਿਆਨ ‘ਚ ਕਿਹਾ ਗਿਆ ਹੈ,”ਈਡੀ ਧੋਖਾਧੜੀ ਨਾਲ ਪ੍ਰਾਪਤ ਕੀਤੇ ਫੰਡਾਂ ਤੋਂ ਹਾਸਲ ਕੀਤੀ ਜਾਇਦਾਦ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰੇਗੀ। ਇਹ ਕਾਰਵਾਈ ਘਪਲਿਆਂ ਨਾਲ ਜੁੜੀਆਂ ਜਾਇਦਾਦਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਰਾਮਦ ਕਰਨ ਦੇ ਈ.ਡੀ. ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ, ਜਿਸ ਦਾ ਮਕਸਦ ਸਹੀ ਨਿਵੇਸ਼ਕਾਂ ਅਤੇ ਪੀੜਤਾਂ ਨੂੰ ਧਨ ਵਾਪਸ ਦਿਵਾਉਣਾ ਹੈ।”

Related posts

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ’ਚ ਦੇਹਾਂਤ !

admin

ਭਾਰਤੀ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ’ਤੇ ਉਸਰਿਆ: ਮੋਦੀ

admin

ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ !

admin