India

ਅਗਲੇ ਕੁਝ ਦਿਨਾਂ ਚ ਉੱਤਰੀ ਅਤੇ ਮੱਧ ਕੇਰਲ ਚ ਭਾਰੀ ਮੀਂਹ ਦੀ ਸੰਭਾਵਨਾ

ਤਿਰੂਵਨੰਤਪੁਰਮ – ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਅਤੇ ਮੱਧ ਕੇਰਲ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ 1 ਦਸੰਬਰ ਨੂੰ ਸੱਤ ਜ਼ਿਲ੍ਹਿਆਂ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਹੈ। ਜਿਨ੍ਹਾਂ ਜ਼ਿਲ੍ਹਿਆਂ ਲਈ 1 ਦਸੰਬਰ ਨੂੰ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ, ਉਨ੍ਹਾਂ ‘ਚ ਏਰਨਾਕੁਲਮ, ਇਡੁੱਕੀ, ਤ੍ਰਿਸੂਰ, ਪਲੱਕੜ, ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਸ਼ਾਮਲ ਹਨ।2 ਦਸੰਬਰ ਨੂੰ ਛੇ ਜ਼ਿਲ੍ਹਿਆਂ ਪਲੱਕੜ, ਮਲਪੁਰਮ, ਕੋਜ਼ੀਕੋਡ, ਵਾਇਨਾਡ, ਕੰਨੂਰ ਅਤੇ ਕਾਸਰਗੋਡ ਲਈ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਠ ਜ਼ਿਲ੍ਹਿਆਂ ਲਈ ਇੱਕੋ ਦਿਨ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ‘ਓਰੇਂਜ ਅਲਰਟ’ 6 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਦੀ ਭਾਰੀ ਬਾਰਿਸ਼ ਨੂੰ ਦਰਸਾਉਂਦਾ ਹੈ, ਜਦੋਂ ਕਿ ‘ਯੈਲੋ ਅਲਰਟ’ ਛੇ ਸੈਂਟੀਮੀਟਰ ਤੋਂ 11 ਸੈਂਟੀਮੀਟਰ ਤੱਕ ਭਾਰੀ ਬਾਰਿਸ਼ ਨੂੰ ਦਰਸਾਉਂਦਾ ਹੈ।

Related posts

ਗੁਜਰਾਤ ‘ਚ ਲੱਗੇ ਭੂਚਾਲ ਦੇ ਝਟਕੇ, 3.5 ਰਹੀ ਤੀਬਰਤਾ

Bunty

ਹੈਂਡ ਗ੍ਰੇਨੇਡ ਤੇ AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ

Bunty

ਨਵਜੋਤ ਸਿੱਧੂ ‘ਤੇ ਕਾਂਗਰਸੀ ਆਗੂਆਂ ਦਾ ਹਮਲਾ

Bunty