India

ਰਾਸ਼ਟਰੀ ਸਵੈਮਸੇਵਕ ਸੰਘ ਦੇ ਮਨਸੂਬੇ ਮਨਜ਼ੂਰ ਨਹੀਂ: ਰਾਹੁਲ ਗਾਂਧੀ

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਖਰੜਾ ਨਿਯਮਾਂ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਇਰਾਦਾ ਦੇਸ਼ ’ਤੇ ਇਕ ਵਿਚਾਰ, ਇਕ ਇਤਿਹਾਸ ਅਤੇ ਇਕ ਭਾਸ਼ਾ ਥੋਪਣ ਦਾ ਹੈ, ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਉਹ ਯੂ.ਜੀ.ਸੀ. ਦੇ ਖਰੜਾ ਨਿਯਮਾਂ ਵਿਰੁਧ ਇਥੇ ਜੰਤਰ-ਮੰਤਰ ’ਤੇ ਡੀ.ਐਮ.ਕੇ. ਦੀ ਵਿਦਿਆਰਥੀ ਇਕਾਈ ਵਲੋਂ ਕਰਵਾਏ ਪ੍ਰਦਰਸ਼ਨ ’ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਆਰ.ਐਸ.ਐਸ. ਦਾ ਉਦੇਸ਼ ਹੋਰ ਸਾਰੇ ਇਤਿਹਾਸ, ਸਭਿਆਚਾਰਾਂ ਅਤੇ ਪਰੰਪਰਾਵਾਂ ਨੂੰ ਮਿਟਾਉਣਾ ਹੈ। ਇਹੀ ਤਾਂ ਉਹ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇਰਾਦਾ ਦੇਸ਼ ’ਤੇ ਇਕ ਹੀ ਵਿਚਾਰ, ਇਤਿਹਾਸ ਅਤੇ ਭਾਸ਼ਾ ਥੋਪਣ ਦਾ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਵੱਖੋ-ਵੱਖ ਸੂਬਿਆਂ ਦੀਆਂ ਸਿਖਿਆ ਪ੍ਰਣਾਲੀਆਂ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਉਨ੍ਹਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਇਕ ਹੋਰ ਕਦਮ ਹੈ।

Related posts

ਸਚਿਨ ਤੇਂਦੁਲਕਰ ਨੇ ‘ਰਾਸ਼ਟਰਪਤੀ ਭਵਨ ਚਰਚਾ ਲੜੀ’ ਵਿੱਚ ਸ਼ਿਰਕਤ ਕੀਤੀ !

admin

ਅਮਰੀਕਾ ਤੋਂ ਹਰ ਸਾਲ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ: ਵਿਦੇਸ਼ ਮੰਤਰੀ

admin

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਪਹਿਲਾ ਬੈਚ ਭਾਰਤ ਪੁੱਜਾ !

admin