Punjab

ਨਜਾਇਜ ਰਿਵਾਲਵਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ !

ਜਲੰਧਰ, (ਪਰਮਿੰਦਰ ਸਿੰਘ) – ਜਲੰਧਰ ਵੈਸਟ ਹਲਕੇ ਚ ਦਿਨੋ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਮਦੇਨਜਰ ਰੱਖਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ  ਨਜਾਇਜ  ਰਿਵਾਲਵਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ । ਮੌਕੇ ਤੇ 10 ਦੇਸੀ ਕਟੇ ਬ੍ਰਾਮਦ ਕੀਤੇ ਗਏ ਅਤੇ ਇਕ ਨਬਾਲਿਕ ਆਰੋਪੀ  ਨੂੰ ਗ੍ਰਿਫਤਾਰ ਕੀਤਾ ਗਿਆ । ਆਰੋਪੀ ਤਕਰੀਬਨ 11 ਮਹੀਨੇ ਤੋਂ ਇਸ ਨਜਾਇਜ ਦੇਸੀ ਕਟੇ ਬਣਾਉਣ ਦਾ ਕੰਮ ਕਰ ਰਿਹਾ ਸੀ ਅਤੇ ਉਸ ਕੋਲੋਂ ਇਕ ਲੋਹਾ ਕੱਟਣ ਵਾਲੀ ਮਸ਼ੀਨ ਅਤੇ ਇਕ ਡਰਿਲ ਮਸ਼ੀਨ ਵੀ ਬ੍ਰਾਮਦ ਕੀਤੀ ਗਈ  । ਪੁਲਿਸ ਦੀ ਪੁੱਛਤਾਸ਼ ਜਾਰੀ ਹੈ । ਨਬਾਲਿਕ ਆਰੋਪੀ ਖਿਲਾਫ ਧਾਰਾ 25(8), 25(1) AA .-54-59 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।

Related posts

ਪੰਜਾਬ-ਯੂ.ਏ.ਈ. ਦਰਮਿਆਨ ਵਪਾਰ ਅਤੇ ਵਣਜ ਲਈ ਕੁਦਰਤੀ ਸਾਂਝ ਹੈ: ਭਗਵੰਤ ਸਿੰਘ ਮਾਨ

admin

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ !

admin

ਪ੍ਰਦੂਸ਼ਣ ਘਟਾਉਣ ਦੀਆਂ ਰਣਨੀਤੀਆਂ ’ਤੇ ਸੈਮੀਨਾਰ ਕਰਵਾਇਆ ਗਿਆ !

admin