Australia & New Zealand

ਆਸਟ੍ਰੇਲੀਆ ਜਾਣ ਲਈ ਇਰਾਨ ‘ਚ ਗੁੰਮ ਹੋਏ ਤਿੰਨ ਪੰਜਾਬੀ ਨੌਜਵਾਨ ਸਹੀ ਸਲਾਮਤ !

ਆਸਟ੍ਰੇਲੀਆ ਜਾਣ ਲਈ ਇਰਾਨ ਵਿੱਚ ਪਿਛਲੇ ਮਹੀਨੇ ਗੁੰਮ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ।

ਆਸਟ੍ਰੇਲੀਆ ਜਾਣ ਲਈ ਇਰਾਨ ਵਿੱਚ ਪਿਛਲੇ ਮਹੀਨੇ ਗੁੰਮ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤ ਵਿੱਚ ਇਰਾਨੀ ਦੂਤਾਵਾਸ ਵੱਲੋਂ ਦਿੱਤੀ ਗਈ ਹੈ। ਦੂਤਾਵਾਸ ਨੇ ਤੇਹਰਾਨ ਅਧਾਰਤ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤਿੰਨ ਭਾਰਤੀ ਨੌਜਵਾਨ ਤੇਹਰਾਨ ਪੁਲਿਸ ਵੱਲੋਂ ਲੱਭ ਕੇ ਸੁਰੱਖਿਅਤ ਤੌਰ ‘ਤੇ ਰਿਹਾਅ ਕਰਵਾਏ ਗਏ ਹਨ।

ਭਾਰਤੀ ਵਿਦੇਸ਼ ਮੰਤਰਾਲਾ ਨੇ ਵੀ ਪਹਿਲਾਂ ਕਿਹਾ ਸੀ ਕਿ ਇਹ ਮਾਮਲਾ ਇਰਾਨੀ ਅਧਿਕਾਰੀਆਂ ਨਾਲ ਗੰਭੀਰਤਾ ਨਾਲ ਉਠਾਇਆ ਗਿਆ ਸੀ ਅਤੇ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ।

ਹੁੁਣ ਇਰਾਨੀ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਗੁੰਮ ਹੋਏ ਤਿੰਨ ਭਾਰਤੀ ਨਾਗਰਿਕਾਂ ਨੂੰ ਤੇਹਰਾਨ ਪੁਲਿਸ ਨੇ ਬਚਾ ਲਿਆ ਹੈ।” ਇਹ ਵੀ ਕਿਹਾ ਗਿਆ ਕਿ ਇਰਾਨੀ ਮੀਡੀਆ ਮੁਤਾਬਕ ਇਹ ਤਿੰਨ ਭਾਰਤੀ ਨੌਜਵਾਨ ਇੱਕ ਪੁਲਿਸ ਆਪਰੇਸ਼ਨ ਦੌਰਾਨ ਮਿਲੇ ਹਨ। ਤਿੰਨ ਭਾਰਤੀ ਨੌਜਵਾਨ ਦੱਖਣੀ ਤੇਹਰਾਨ ਦੇ ਵਾਰਾਮਿਨ ਇਲਾਕੇ ‘ਚ ਹੋਈ ਪੁਲਿਸ ਕਾਰਵਾਈ ਦੌਰਾਨ ਹੋਸਟੇਜ ਬਣਾਉਣ ਵਾਲਿਆਂ ਦੇ ਕਬਜ਼ੇ ਤੋਂ ਸਲਾਮਤ ਬਚਾ ਲਏ ਗਏ ਹਨ।”

ਇਹ ਤਿੰਨੋ ਨੌਜਵਾਨ ਪੰਜਾਬ ਦੇ ਨਿਵਾਸੀ ਹਨ ਜੋ 1 ਮਈ ਨੂੰ ਆਸਟ੍ਰੇਲੀਆ ਜਾਣ ਲਈ ਇਰਾਨ ਰਾਹੀਂ ਗਏ ਸਨ। ਉਨ੍ਹਾਂ ਨੂੰ ਇੱਕ ਟਰੈਵਲ ਏਜੰਸੀ ਨੇ ਵਧੀਆ ਨੌਕਰੀਆਂ ਦੇ ਨਾਂ ‘ਤੇ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ। 1 ਮਈ ਨੂੰ ਹੀ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਤੇਹਰਾਨ ਪੁਲਿਸ ਕੋਲ ਦਰਜ ਹੋਈ ਸੀ।

Related posts

ਨਿਊ ਸਾਉਥ ਵੇਲਜ਼ ‘ਚ ਕੋਵਿਡ 1533 ਕੇਸਾਂ ਨੇ ਆਸਟ੍ਰੇਲੀਆ ‘ਚ ਇੱਕ ਦਿਨ ‘ਚ ਆਏ ਕੇਸਾਂ ਦੀ ਗਿਣਤੀ ਦਾ ਰਿਕਾਰਡ ਤੋੜ ਦਿੱਤਾ

admin

Announcing The Most Trusted Brands For 2025 !

admin

Nicole McNaughton wins 2025 Queensland AgriFutures Rural Women’s Award

admin