Australia & New Zealand Travel

ਏਅਰ ਇੰਡੀਆ ਨੇ ਆਸਟ੍ਰੇਲੀਆ ਸਮੇਤ ਕਈ ਰੂਟਾਂ ‘ਤੇ ਉਡਾਣਾਂ ਘਟਾਈਆਂ !

ਏਅਰ ਇੰਡੀਆ ਨੇ ਆਸਟ੍ਰੇਲੀਆ ਸਮੇਤ ਕਈ ਰੂਟਾਂ ‘ਤੇ ਉਡਾਣਾਂ ਘਟਾਈਆਂ ਹਨ।

ਏਅਰ ਇੰਡੀਆ ਨੇ ਆਸਟ੍ਰੇਲੀਆ ਸਮੇਤ ਕਈ ਹੋਰ ਰੂਟਾਂ ‘ਤੇ ਵੱਡੇ ਜਹਾਜ਼ਾਂ ਬੋਇੰਗ 787 ਅਤੇ 777 ਦੀਆਂ ਉਡਾਣਾਂ ਵਿੱਚ 15 ਫੀਸਦੀ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ । ਏਅਰ ਇੰਡੀਆ ਵਲੋਂ ਇਹ ਕਟੌਤੀ 21 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਘੱਟੋ-ਘੱਟ 15 ਜੁਲਾਈ ਤੱਕ ਜਾਰੀ ਰਹੇਗੀ।

ਆਸਟ੍ਰੇਲੀਆ ਸੈਕਟਰ ‘ਤੇ, ਦਿੱਲੀ-ਮੈਲਬੌਰਨ ਅਤੇ ਦਿੱਲੀ-ਸਿਡਨੀ ਲਈ ਉਡਾਣਾਂ ਨੂੰ ਹਫ਼ਤੇ ਵਿੱਚ ਸੱਤ ਤੋਂ ਘਟਾ ਕੇ ਪੰਜ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਦੂਰ ਪੂਰਬ ਵਿੱਚ ਦਿੱਲੀ-ਟੋਕੀਓ ਹਫ਼ਤੇ ਵਿੱਚ ਸੱਤ ਦੀ ਬਜਾਏ ਛੇ ਅਤੇ ਦਿੱਲੀ-ਸਿਓਲ ਹਫ਼ਤੇ ਵਿੱਚ ਪੰਜ ਦੀ ਬਜਾਏ ਚਾਰ ਉਡਾਣਾਂ ਹੀ ਚੱਲਣਗੀਆਂ।

ਏਅਰ ਇੰਡੀਆ ਨੇ ਇਹ ਫੈਸਲਾ ਲਿਆ ਗਿਆ ਹੈ ਕਿ ਤਿੰਨ ਰੂਟਾਂ ‘ਤੇ ਉਡਾਣਾਂ 15 ਜੁਲਾਈ ਤੱਕ ਮੁਅੱਤਲ ਰਹਿਣਗੀਆਂ। ਇਨ੍ਹਾਂ ਵਿੱਚ, ਦਿੱਲੀ ਤੋਂ ਨੈਰੋਬੀ, ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਅਤੇ ਗੋਆ ਮੋਪਾ ਤੋਂ ਲੰਡਨ ਗੈਟਵਿਕ ਲਈ ਸਾਰੀਆਂ ਉਡਾਣਾਂ 21 ਜੂਨ ਤੋਂ 15 ਜੁਲਾਈ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਅੰਤਰਰਾਸ਼ਟਰੀ ਖੇਤਰ ਵਿੱਚ 15 ਜੁਲਾਈ ਤੱਕ ਕਈ ਉਡਾਣਾਂ ਘਟਾ ਦਿੱਤੀਆਂ ਗਈਆਂ ਹਨ।

ਉੱਤਰੀ ਅਮਰੀਕਾ ਸੈਕਟਰ ਵਿੱਚ, ਦਿੱਲੀ-ਟੋਰਾਂਟੋ ਨੂੰ 13 ਤੋਂ ਘਟਾ ਕੇ ਹਫ਼ਤੇ ਵਿੱਚ 7 ਉਡਾਣਾਂ, ਦਿੱਲੀ-ਵੈਨਕੂਵਰ ਨੂੰ 7 ਤੋਂ ਘਟਾ ਕੇ ਹਫ਼ਤੇ ਵਿੱਚ 5 ਉਡਾਣਾਂ, ਦਿੱਲੀ-ਸੈਨ ਫਰਾਂਸਿਸਕੋ ਨੂੰ 10 ਤੋਂ ਘਟਾ ਕੇ ਹਫ਼ਤੇ ਵਿੱਚ 7 ਉਡਾਣਾਂ, ਦਿੱਲੀ-ਸ਼ਿਕਾਗੋ ਨੂੰ ਹਫ਼ਤੇ ਵਿੱਚ 3 ਉਡਾਣਾਂ ਅਤੇ ਦਿੱਲੀ-ਵਾਸ਼ਿੰਗਟਨ ਨੂੰ ਹਫ਼ਤੇ ਵਿੱਚ 5 ਉਡਾਣਾਂ ਤੋਂ ਘਟਾ ਕੇ ਹਫ਼ਤੇ ਵਿੱਚ 3 ਉਡਾਣਾਂ ਕਰ ਦਿੱਤੀਆਂ ਗਈਆਂ ਹਨ।

ਇਸੇ ਤਰ੍ਹਾਂ, ਯੂਰਪੀ ਦੇਸ਼ਾਂ ਲਈ, ਦਿੱਲੀ-ਲੰਡਨ ਨੂੰ ਹਫ਼ਤੇ ਵਿੱਚ 24 ਉਡਾਣਾਂ ਤੋਂ ਘਟਾ ਕੇ 22, ਬੰਗਲੁਰੂ-ਲੰਡਨ ਨੂੰ ਹਫ਼ਤੇ ਵਿੱਚ 7 ਤੋਂ ਘਟਾ ਕੇ 6, ਅੰਮ੍ਰਿਤਸਰ-ਬਰਮਿੰਘਮ ਅਤੇ ਦਿੱਲੀ-ਬਰਮਿੰਘਮ ਨੂੰ ਹਫ਼ਤੇ ਵਿੱਚ 3 ਤੋਂ ਘਟਾ ਕੇ 2, ਦਿੱਲੀ-ਪੈਰਿਸ ਨੂੰ 14 ਤੋਂ 12, ਦਿੱਲੀ-ਮਿਲਾਨ ਨੂੰ 4, ਦਿੱਲੀ-ਕੋਪਨਹੇਗਨ ਨੂੰ 5 ਤੋਂ 3, ਦਿੱਲੀ-ਵਿਆਨਾ ਨੂੰ 3 ਅਤੇ ਦਿੱਲੀ-ਐਮਸਟਰਡਮ ਨੂੰ ਹਫ਼ਤੇ ਵਿੱਚ 7 ਉਡਾਣਾਂ ਦੀ ਬਜਾਏ 5 ਕਰ ਦਿੱਤਾ ਗਿਆ ਹੈ।

ਏਅਰ ਇੰਡੀਆ ਨੇ ਕਿਹਾ ਹੈ ਕਿ ਸੋਧਿਆ ਸ਼ਡਿਊਲ ਹੌਲੀ-ਹੌਲੀ ਉਨ੍ਹਾਂ ਦੀ ਵੈੱਬਸਾਈਟ, ਮੋਬਾਈਲ ਐਪ ਅਤੇ ਹੈਲਪਲਾਈਨ ਨੰਬਰ ਰਾਹੀਂ ਉਪਲਬਧ ਕਰਵਾਇਆ ਜਾ ਰਿਹਾ ਹੈ। ਅਸੀਂ ਜਲਦੀ ਤੋਂ ਜਲਦੀ ਆਪਣਾ ਪੂਰਾ ਸ਼ਡਿਊਲ ਬਹਾਲ ਕਰਨ ਲਈ ਵਚਨਬੱਧ ਹਾਂ।

Related posts

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

Victoria’s Hospitals Deliver Record Surgeries !

admin

Breaking Point Documentary Exposes Crisis In Victoria’s Fire Truck Fleet

admin